ਭਿ੍ਸ਼ਟ ਪ੍ਰਬੰਧ ਨੂੰ  ਸੁਧਾਰਨ ਲਈ  ਅਾਪ-ਲਿਪ ਜਿਤਾਓ: ਮਾਨ

Loading

ਕਾਂਗਰਸ ਦੀ ਗੁੰਡਾਗਰਦੀ ਨਹੀਂ  ਹੋਵੇਗੀ  ਅਮਨ ਅਰੋਡ਼ਾ
ਲੁਧਿਆਣਾ ,21 ਫਰਵਰੀ ( ਸਤ ਪਾਲ ਸੋਨੀ ) : ਆਮ  ਆਦਮੀ  ਪਾਰਟੀ  ਦੇ ਪ੍ਧਾਨ ਅਤੇ  ਅੈਮ ਪੀ ਭਗਵੰਤ ਮਾਨ  ਨੇ  ਕਾਂਗਰਸ  ਅਤੇ  ਅਕਾਲੀ -ਬੀਜੇਪੀ ਤੇ ਤਿੱਖੇ  ਹਮਲੇ  ਕਰਦੇ ਕਿਹਾ ਕਿ ਇਹ ਲੋਕ  ਪੰਜਾਬ  ਦੀ ਬਰਬਾਦੀ ਲਈ  ਜਿੰਮੇਵਾਰ ਹਨ । ਉਨਾਂ  ਲੁਧਿਆਣਾ  ਦੇ ਵੋਟਰਾਂ ਨੂੰ  ਅਪੀਲ  ਕੀਤੀ  ਕਿ ਨਗਰ ਨਿਗਮ ਚੋਣਾਂ  ਵਿਚ ਇਨਾਂ   ਨੂੰ  ਮੂੰਹ  ਤੋਡ਼ਵਾਂ ਜਵਾਬ ਦੇਣ ਅਤੇ  ਨਗਰ ਨਿਗਮ  ਦੇ ਭਿ੍ਸ਼ਟ ਪ੍ਰਬੰਧ  ਨੂੰ  ਸੁਧਾਰਨ ਲਈ  ਆਪ-ਲਿੱਪ ਗਠਜੋਡ਼ ਦੇ ਉਮੀਦਵਾਰਾਂ ਨੁੰ  ਜਿਤਾਉਣ।  ਮਾਨ  ਅਤੇ  ਸਹਿ ਪ੍ਰਧਾਨ ਅਮਨ ਅਰੋਡ਼ਾ  ਨੇ ਪਾਰਟੀ  ਦੇ ਉਮੀਦਵਾਰਾਂ ਵਾਰਡ 80 ਤੋਂ  ਸੋਨੂ ਕਲਿਆਣ, 77 ਤੋਂ  ਬਲਜੀਤ  ਕੌਰ ,78 ਤੋਂ  ਦੇਵੀ ਲਾਲ ਚੌਟਾਲਾ, 81 ਰਾਜਰਾਣੀ ਚੋਪਡ਼ਾ, 91 ਵਾਰਡ ਚ ਨਵਨੀਤ ਕੌਰ, 60 ਵਾਰਡ ਚ ਮਨੋਜ ਭਾਟੀਆ ,71  ਵਾਰਡ ਚ ਗੁਰਪ੍ਰੀਤ ਕੌਰ  ਸਿੱਧੂ  ਅਤੇ  72 ਵਾਰਡ ਚ ਪਵਨਦੀਪ ਸਿੰਘ  ਸਹਿਗਲ ਦੇ ਇਲਾਕਿਆਂ  ਚ ਰੋਡ ਸ਼ੋ  ਅਤੇ ਭਰਵੀਆਂ ਚੋਣ ਸਭਾਵਾ  ਨੂੰ  ਸੰਬੋਧਨ  ਕੀਤਾ। ਉਨਾਂ  ਕਿਹਾ  ਕਿ ਸੂਬੇ  ਦੀ ਕਾਂਗਰਸ  ਸਰਕਾਰ ਨੇ ਚੋਣਾਂ  ਦੌਰਾਨ  ਕੀਤੇ  ਸਾਰੇ  ਵਾਅਦਿਆਂ ਤੋਂ  ਮੁਕਰ ਕੇ ਲੋਕਾਂ  ਨਾਲ ਧੋਖਾ  ਕੀਤਾ  ਹੈ ਅਤੇ  ਸਹਿਰੀ ਵਸੋਂ ਨੂੰ  ਚੰਗੀਆਂ  ਸਹੂਲਤਾਂ  ਦੇਣ ਵਿਚ ਬੁਰੀ  ਤਰਾਂ ਫੇਲ ਹੋਈ ਹੈ । ਉਨਾਂ  ਕਿਹਾ ਕਿ   ਹੁਣ ਫਿਰ  ਨਗਰ ਨਿਗਮ ਚੋਣਾਂ  ਵਿਚ  ਝੂਠੇ  ਲਾਰੇ ਲਾ ਕੇ ਗੰਮਰਾਹ ਕਰਨ ਦੇ ਯਤਨ  ਵਿਚ  ਹਨ।  ਮਾਨ ਨੇ ਕਿਹਾ  ਕਿ ਬੈੰਸ ਤੇ ਹਮਲਾ ਕਰਕੇ  ਕਾਂਗਰਸ  ਨੇ ਚੋਣਾਂ  ਵਿਚ ਗੰਡਾਗਰਦੀ ਦੀ ਸ਼ੁਰੂਆਤ ਕਰ ਦਿੱਤੀ ਹੈ, ਪ੍ਰੰਤੂ  ਗਠਜੋਡ਼ ਕਿਸੇ ਵੀ ਕੀਮਤ ਤੇ ਇਸ ਨੁੰ ਬਰਦਾਸ਼ਤ ਨਹੀਂ  ਕਰੇਗੀ। ਮਾਨ ਨੇ ਹਿੰਸਾ ਦੀਆਂ  ਸੰਭਾਵਨਾਵਾਂ ਨੂੰ  ਦੇਖਦੇ ਚੋਣ ਕਮਿਸ਼ਨ ਤੋਂ  ਮੰਗ ਕੀਤੀ  ਚੋਣਾਂ  ਦੌਰਾਨ  ਸਖ਼ਤ  ਸੁਰੱਖਿਆ  ਪ੍ਰਬੰਧ  ਕੀਤੇ  ਜਾਣ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ, ਤਾਂ  ਕਿ ਸ਼ਾਂਤੀ ਪੂਰਵਕ ਚੋਣਾਂ  ਹੋ ਸਕਣ। ਉਨਾਂ   ਕਿਹਾ  ਕਿ ਪਹਿਲਾਂ  10 ਸਾਲ ਅਕਾਲੀ -ਬੀਜੇਪੀ  ਨੇ ਪੰਜਾਬ ਨੂੰ  ਲੁਟਿਆ ਅਤੇ  ਹੁਣ ਇਕ ਸਾਲ ਤੋਂ ਕਾਂਗਰਸ  ਉਨ੍ਹਾਂ  ਤੋਂ  ਵੀ ਵਧੇਰੇ ਲੁੱਟ  ਮਚਾ ਰਹੀ ਹੈ।  ਮਾਨ ਨੇ ਵੋਟਰਾਂ ਨੂੰ ਸ਼ਹਿਰ ਦੀ ਨਗਰ ਨਿਗਮ ਦੇ ਭਿ੍ਸ਼ਟ ਪ੍ਰਬੰਧ  ਨੂੰ  ਸੁਧਾਰ ਕਰਕੇ ਸ਼ਾਨਦਾਰ ਸ਼ਹਿਰੀ ਸਹੂਲਤਾਂ  ਯਕੀਨੀ  ਬਣਾਉਣ  ਲਈ  ਆਪ- ਲਿੱਪ  ਦੇ ਉਮੀਦਵਾਰਾਂ ਨੂੰ   ਪੂਰਾ  ਸਮੱਰਥਨ ਦੇਣ ਦੀ ਅਪੀਲ ਕੀਤੀ ।
ਸਮਾਗਮਾਂ ਨੂੰ  ਸੰਬੋਧਨ  ਕਰਦੇ ਅਮਨ ਅਰੋਡ਼ਾ  ਨੇ  ਕਿਹਾ ਕਿ  ਰਵਾਇਤੀ  ਪਾਰਟੀਆਂ  ਨੇ ਦੇਸ਼ ਨੂ ਦੀਮਕ ਦੀ ਤਰਾਂ   ਖੋਖਲਾ ਕਰ ਛੱਡਿਆ। ਉਨਾ ਕਿਹਾ ਕਿ ਲੁਧਿਆਣਾ  ਨਗਰ ਨਿਗਮ ਵਿਚ  ਹਰ ਸਾਲ 700 ਕਰੋਡ਼  ਵਧੇਰੇ  ਦੀ ਲੁੱਟ ਕੀਤੀ  ਜਾਂਦੀ ਹੈ ਅਤੇ   ਸ਼ਹਿਰੀਆਂ ਨੂੰ  ਨਕਾਰਾ ਸਹੂਲਤਾਂ  ਨਸੀਬਦੀਆਂ  ਨੇ  ਅਰੋਡ਼ਾ  ਨੇ ਕਿਹਾ ਕਿ ਇਸ ਵਾਰ ਆਪ-ਲਿਪ ਦੇ ਉਮੀਦਵਾਰਾਂ ਨੂੰ  ਜਿਤਾਓ ਤਾਂ  ਕਿ ਭ੍ਰਿਸ਼ਟ  ਪ੍ਰਸਾਸ਼ਨ ਦਾ ਖਾਤਮਾ ਹੋ ਸਕੇ।
‌ਇਸ ਸਮੇਂ  ਹੋਰਨਾਂ  ਤੋਂ  ਇਲਾਵਾ ਵਿਰੋਧੀ ਧਿਰ ਦੀ ਨੇਤਾ ਸਰਵਜੀਤ ਕੌਰ ਮਾਣੂਕੇ,  ਜਗਦੇਵ  ਸਿੰਘ  ਕਮਾਲੂ, ਪਿਰਮਲ ਸਿੰਘ  ਸਿੰਘ  ਭਦੌਡ਼ (ਸਾਰੇ ਵਧਾਇਕ), ਅਹਿਬਾਬ ਸਿੰਘ  ਗਰੇਵਾਲ , ਦਰਸ਼ਨ ਸਿੰਘ  ਸ਼ੰਕਰ,  ਰਜਿੰਦਰਪਾਲ ਕੌਰ, ਗੁਰਜੀਤ ਸਿੰਘ  ਗਿੱਲ, ਸੁਰੇਸ਼ ਗੋਇਲ  , ਪੁਨੀਤ ਸਾਹਨੀ,  ਹਰਜੀਤ ਸਿੰਘ  ਵੀ ਹਾਜਿਰ ਸਨ।
13400cookie-checkਭਿ੍ਸ਼ਟ ਪ੍ਰਬੰਧ ਨੂੰ  ਸੁਧਾਰਨ ਲਈ  ਅਾਪ-ਲਿਪ ਜਿਤਾਓ: ਮਾਨ

Leave a Reply

Your email address will not be published. Required fields are marked *

error: Content is protected !!