ਪਿੰਡ ਬੀਲਾ ਵਿਖੇ ਬਾਬਾ ਦਲੀਪ ਸਿੰਘ ਸਪੋਰਟਸ ਤੇ ਵੈਲਫੇਅਰ ਸੁਸਾਇਟੀ ਲਵਾਏ ਕੈਂਪ ‘ਚ 482 ਮਰੀਜਾਂ ਦਾ ਚੈਕਅੱਪ

Loading

ਜੋਧਾਂ / ਸਰਾਭਾ 17 ਫਰਵਰੀ ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਲੋਕ ਭਲਾਈ ਦੇ ਕੰਮਾਂ ‘ਚ ਅਹਿਮ ਰੋਲ ਅਦਾ ਕਰਨ ਵਾਲੀ ਸਮਾਜ ਸੇਵੀ ਸੰਸਥਾ ਬਾਬਾ ਦਲੀਪ ਸਿੰਘ ਸਪੋਰਟਸ ਅਤੇ ਵੈਲਫੇਅਰ ਸੁਸਾਇਟੀ ਪਿੰਡ ਬੀਲਾ ਵਲੋਂ ਅੱਖਾਂ ਦਾ ਮੁਫਤ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ।ਇਸ ਮੌਕੇ ਕਲੱਬ ਦੇ ਆਗੂ ਪ੍ਰੀਤਮ ਸਿੰਘ ਗਰੇਵਾਲ ਬੀਲਾ, ਬਾਈ ਬਿੰਦਰ ਗਰੇਵਾਲ ਆਦਿ ਦੀ ਯੋਗ ਅਗਵਾਈ ‘ਚ ਲਗਾਏ ਮੁਫਤ ਕੈਂਪ ਦੌਰਾਨ ਪ੍ਰਸਿੱਧ ਆਈ ਸਰਜਨ ਅਤੇ ਸਟੇਟ ਐਵਾਰਡੀ ਡਾ. ਰਮੇਸ਼ ਅਤੇ ਉਨਾਂ ਦੀ ਟੀਮ ਦੇ ਮੈਂਬਰਾਂ ਡਾ ਜਸਵਿੰਦਰ ਵਸ਼ਿਸ਼ਟ, ਕਮਲਜੀਤ ਕੌਰ, ਜਗਤਾਰ ਸਿੰਘ, ਹਰਬੰਸ ਸਿੰਘ, ਦਿਲਪ੍ਰੀਤ ਸਿੰਘ, ਸੁਖਵੀਰ ਸੁੱਖੀ, ਅਖਲੇਸ਼ ਆਦਿ ਨੇ 482 ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ । ਕੈਂਪ ਦੌਰਾਨ 45 ਮਰੀਜਾਂ ਨੂੰ ਅੱਖਾਂ ਦੇ ਬਿਨਾਂ ਟਾਂਕੇ ਵਾਲੇ ਅਪਰੇਸ਼ਨਾਂ ਲਈ ਚੁਣਿਆ ਗਿਆ।ਡਾ. ਜਸਵਿੰਦਰ ਵਸ਼ਿਸ਼ਟ ਨੇ ਦੱਸਿਆ ਕਿ ਚੁਣੇ ਗਏ ਮਰੀਜਾਂ ਦੇ ਅਪਰੇਸ਼ਨ ਡਾ. ਰਮੇਸ਼ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ।ਇਸ ਮੌਕੇ ਲੋੜਵੰਦ ਮਰੀਜਾਂ ਨੂੰ ਦਵਾਈਆਂ, ਐਨਕਾਂ ਆਦਿ ਸੁਸਾਇਟੀ ਵਲੋਂ ਮੁਫਤ ਦਿੱਤੀਆਂ ਗਈਆਂ।ਇਸ ਕੈਂਪ ਦੇ ਪ੍ਰਬੰਧਕਾਂ ਪ੍ਰੀਤਮ ਸਿੰਘ ਗਰੇਵਾਲ ਕਨੇਡਾ ਅਤੇ ਬਿੰਦਰ ਗਰੇਵਾਲ ਬੀਲਾ ਨੇ ਕਿਹਾ ਕਿ ਇਹੋ ਜਿਹੇ ਕੈਂਪ ਅਤੇ ਹੋਰ ਸਮਾਜ ਸੇਵੀ ਕੰਮ ਭਵਿੱਖ ‘ਚ ਵੀ ਨਿਰੰਤਰ ਜਾਰੀ ਰਹਿਣਗੇ।ਇਸ ਮੌਕੇ ਪ੍ਰਗਟ ਸਿੰਘ ਗਰੇਵਾਲ ਖੇੜੀ, ਬਲਵਿੰਦਰ ਸਿੰਘ ਬੱਬੀ ਗਰੇਵਾਲ, ਮਲਕੀਤ ਸਿੰਘ, ਜਸਵੰਤ ਸਿੰਘ, ਤੇਜਿੰਦਰ ਸਿੰਘ ਪੀਨਾ ਨਾਰੰਗਵਾਲ ਆਦਿ ਹਾਜਰ ਸਨ।

13140cookie-checkਪਿੰਡ ਬੀਲਾ ਵਿਖੇ ਬਾਬਾ ਦਲੀਪ ਸਿੰਘ ਸਪੋਰਟਸ ਤੇ ਵੈਲਫੇਅਰ ਸੁਸਾਇਟੀ ਲਵਾਏ ਕੈਂਪ ‘ਚ 482 ਮਰੀਜਾਂ ਦਾ ਚੈਕਅੱਪ

Leave a Reply

Your email address will not be published. Required fields are marked *

error: Content is protected !!