![]()

ਲੁਧਿਆਣਾਂ/ ਸਾਹਨੇਵਾਲ 15 ਫਰਵਰੀ (ਬਿਊਰੋ ): ਵਾਰਡ ਨੰਬਰ 27 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯੂਥ ਕਾਂਗਰਸੀ ਆਗੂ ਹੈਪੀ ਮੂੰਡੀਆਂ ਦੀ ਮਾਤਾ ਬਲਜੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੰਗਾਰਾਂ ਮਿਲਿਆ ਜਦੋਂ ਅਜਾਦ ਉਮੀਦਵਾਰ ਬੀਬੀ ਬੰਤੋਂ ਮੰਹਤ ਨੇ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਅਤੇ ਪੰਜਾਬ ਕਾਂਗਰਸ ਦੇ ਸੱਕਤਰ ਪਰਮਜੀਤ ਸਿੰਘ ਘੱਵਦੀ ਦੇ ਯਤਨਾਂ ਸਦਕਾ ਕਾਂਗਰਸੀ ਉਮੀਦਵਾਰ ਬੀਬੀ ਬਲਜੀਤ ਕੌਰ ਦੇ ਹੱਕ ਵਿੱਚ ਬੈਠਣ ਦਾ ਐਲਾਨ ਕਰ ਦਿੱਤਾ ।
ਇਸ ਮੋਕੇ ਯੂਥ ਕਾਂਗਰਸ ਦੇ ਪ੍ਰਧਾਨ ਰਮਨੀਤ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਪੰਮੀ ਘੱਵਦੀ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਦੇ ਹੁਕਮਾਂ ਦੇ ਨਾਲ ਉਹ ਬੀਬੀ ਬੰਤੋਂ ਤੋ ਕਾਂਗਰਸੀ ਉਮੀਦਵਾਰ ਬੀਬੀ ਬਲਜੀਤ ਕੌਰ ਦੇ ਹਕ ਵਿੱਚ ਸਮਰਥਨ ਲੈਣ ਆਏ ਹਨ ਕਿਉਂ ਕਿ ਬੀਬੀ ਬੰਤੋਂ ਮੰਹਤ ਅਤੇ ਬਾਬਾ ਰਵੀ ਗੋਤਮ ਕਾਂਗਰਸ ਪਾਰਟੀ ਦੇ ਪਰਿਵਾਰਕ ਮੈਂਬਰ ਹਨ । ਉੁਹਨਾਂ ਕਿਹਾ ਕਿ ਬੀਬੀ ਬੰਤੋਂ ਮੰਹਤ ਨੂੰ ਕਾਂਗਰਸੀ ਪਾਰਟੀ ਅੰਦਰ ਕਿਸੇ ਵੱਡੇ ਆਹੁਦੇ ਨਾਲ ਨਵਾਜਿਆ ਜਾਵੇਗਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਜੈਲੀ, ਹੈਪੀ ਮੂੰਡੀਆਂ , ਹਰਜਿੰਦਰ ਸਿੰਘ ਤਾਜਪੁਰ, ਕਾਲਾ ਭਾਗਪੁਰ, ਗੁਰਸੇਵਕ ਮੰਗੀ, ਮਲਕੀਤ ਸਿੰਘ ਗਿੱਲ, ਨਿਰਭੈ ਸਿੰਘ ਸੰਧੂ, ਉਕਾਂਰ ਸਿੰਘ , ਸੋਨੀ ਸਰਪੰਚ, ਸੁਰਜੀਤ ਸਿੰਘ ਸੀਤਾ ਆਦਿ ਹਾਜਰ ਸਨ ।