ਲੁਧਿਆਣਾ ਐਫਲੁਇੰਟ ਟਰੀਟਮੈਂਟ ਸੋਸਾਇਟੀ (ਲੈੱਟਸ) ਦੀ ਚੋਣ 17 ਮਾਰਚ ਨੂੰ

Loading

7 ਫਰਵਰੀ ਤੋਂ ਸ਼ੁਰੂ ਹੋਵੇਗੀ ਚੋਣ ਪ੍ਰਕਿਰਿਆ, 12 ਫਰਵਰੀ ਨੂੰ ਦਿੱਤੇ ਜਾ ਸਕਦੇ ਹਨ ਇਤਰਾਜ਼
ਲੁਧਿਆਣਾ, 2 ਫਰਵਰੀ  ( ਸਤ ਪਾਲ ਸੋਨੀ ) :  ਲੁਧਿਆਣਾ ਐਫਲੁਇੰਟ ਟਰੀਟਮੈਂਟ ਸੋਸਾਇਟੀ (ਲੈੱਟਸ) ਦੇ ਅਹੁਦੇਦਾਰਾਂ ਦੀ ਚੋਣ ਮਿਤੀ 17 ਮਾਰਚ, 2018 ਨੂੰ ਹੋਵੇਗੀ। ਇਸ ਚੋਣ ਦੌਰਾਨ ਬੋਰਡ ਆਫ਼ ਮੈਨੇਜਮੈਂਟ ਆਫ਼ ਦੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਮੁੱਖ ਕਾਰਜਕਾਰੀ, ਸਕੱਤਰ ਅਤੇ 4 ਡਾਇਰੈਕਟਰਾਂ ਦੀ ਚੋਣ ਬੈੱਲਟ ਪੇਪਰਾਂ ਰਾਹੀਂ ਆਗਾਮੀ ਦੋ ਸਾਲਾਂ ਲਈ ਕੀਤੀ ਜਾਵੇਗੀ। ਚੋਣ ਪ੍ਰਕਿਰਿਆ 7 ਫਰਵਰੀ ਤੋਂ ਸ਼ੁਰੂ ਹੋਵੇਗੀ। ਅਮਰਜੀਤ ਸਿੰਘ ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਫਰਵਰੀ ਨੂੰ ਵੋਟਰਾਂ ਦੀ ਸੂਚੀ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਅਜੀਤਗਡ਼ ਅਤੇ ਪਟਿਆਲਾ ਸਥਿਤ ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰਾਂ ਅਤੇ ਸੁਸਾਇਟੀ ਦੇ ਰਜਿਸਟਰਡ ਦਫ਼ਤਰਾਂ ਵਿਖੇ ਨੋਟਿਸ ਬੋਰਡ ‘ਤੇ ਲਗਾ ਦਿੱਤੀ ਜਾਵੇਗੀ। ਇਨਾਂ  ਸੂਚੀਆਂ ਸੰਬੰਧੀ ਇਤਰਾਜ਼ 12 ਫਰਵਰੀ ਤੱਕ ਦਿੱਤੇ ਜਾ ਸਕਣਗੇ।
ਮੈਂਬਰਾਂ ਦੀ ਪੱਕੀ ਸੂਚੀ ਜਾਂ ਵੋਟਰ ਲਿਸਟ 15 ਫਰਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ। ਨਾਮਜ਼ਦਗੀ ਫਾਰਮ 15 ਫਰਵਰੀ ਤੋਂ 19 ਫਰਵਰੀ ਤੱਕ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਲੁਧਿਆਣਾ ਤੋਂ ਲਏ ਜਾ ਸਕਦੇ ਹਨ, ਜਦਕਿ ਨਾਮਜ਼ਦਗੀਆਂ 23 ਫਰਵਰੀ ਨੂੰ ਭਰੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦੀ ਪਡ਼ਤਾਲ 26 ਫਰਵਰੀ ਨੂੰ ਹੋਵੇਗੀ।
ਸਹੀ ਪਾਈਆਂ ਗਈਆਂ ਨਾਮਜ਼ਦਗੀਆਂ ਦੀ ਸੂਚੀ ਮਿਤੀ ਦਫ਼ਤਰ ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰ ਅਤੇ ਸੁਸਾਇਟੀ ਦੇ ਰਜਿਸਟਰਡ ਦਫ਼ਤਰਾਂ ਦੇ ਨੋਟਿਸ ਬੋਰਡਾਂ ‘ਤੇ ਲਗਾਈ ਜਾਵੇਗੀ। ਮਿਤੀ 5 ਮਾਰਚ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ, ਜਦਕਿ 7 ਮਾਰਚ ਨੂੰ ਚੋਣ ਲਡ਼ਨ ਵਾਲੇ ਉਮੀਦਵਾਰਾਂ ਦੀ ਸੂਚੀ ਦਫ਼ਤਰ ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰ ਲੁਧਿਆਣਾ ਅਤੇ ਸੁਸਾਇਟੀ ਦੇ ਰਜਿਸਟਰਡ ਦਫ਼ਤਰਾਂ ਦੇ ਨੋਟਿਸ ਬੋਰਡਾਂ ‘ਤੇ ਲਗਾਈ ਜਾਵੇਗੀ। ਮਿਤੀ 17 ਮਾਰਚ, 2018 ਨੂੰ ਦਫ਼ਤਰ ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰ ਲੁਧਿਆਣਾ ਵਿਖੇ ਵੋਟਾਂ ਪਾਈਆਂ ਜਾਣਗੀਆਂ ਅਤੇ ਉਸੇ ਦਿਨ ਸ਼ਾਮ ਨੂੰ ਨਤੀਜਾ ਐਲਾਨ ਦਿੱਤਾ ਜਾਵੇਗਾ।

12340cookie-checkਲੁਧਿਆਣਾ ਐਫਲੁਇੰਟ ਟਰੀਟਮੈਂਟ ਸੋਸਾਇਟੀ (ਲੈੱਟਸ) ਦੀ ਚੋਣ 17 ਮਾਰਚ ਨੂੰ

Leave a Reply

Your email address will not be published. Required fields are marked *

error: Content is protected !!