ਗੁਰੂ ਰਵਿਦਾਸ ਦੀ ਦਾ ਪ੍ਰਕਾਸ ਪੁਰਬ ਮਨਾਇਆ ਧੂਮ ਧਾਮ ਨਾਲ 

Loading

ਜੋਧਾਂ / ਸਰਾਭਾ 31 ਜਨਵਰੀ ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਪਿੰਡ ਭਨੋਹਡ਼ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਵਿਸੇਸ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ ਪੁਰਬ ਮੌਕੇ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇਭੋਗ ਤੋਂ ਉਪਰੰਤ ਜਿੱਥੇ ਛੋਟੇ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਰਾਹੀ ਗਬਰ ਗਾਇਣ ਕੀਤੇ ਗਏ ਉਥੇ ਹੀ ਪੰਥ ਪ੍ਰਸਿੱਧ ਰਾਗੀ ਭਾਈ ਜਸਵੀਰ ਸਿੰਘ ਜੀ ਲੁਧਿਆਣੇ ਵਾਲੇ ਸਾਧੀ ਭਾਈ ਹਰਪ੍ਰੀਤ ਸਿੰਘ ਮੁੱਲਾਂਪੁਰ ਅਤੇ ਭਾਈ ਦਲਜੀਤ ਸਿੰਘ ਖੰਡੂਰ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਤਰਨ ਅਤੇ ਕਥਾ ਵਿਚਾਰਾਂ ਰਾਹੀ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਜਸਵੀਰ ਸਿੰਘ ਨੇ ਵਿਚਾਰਾਂ ਰਾਹੀ ਦੱਸਿਆ ਕਿ ਗੁਰੂ ਰਵਿਦਾਸ ਜੀ ਇੱਕ ਕ੍ਰਾਂਤੀਕਾਰੀ ਹੋਏ ਹਨ ਜਿਨਾਂ  ਸਮਾਜ ਅੰਦਰ ਦੁੱਬੇ ਕੁਚਲੇ ਲੋਕਾਂ ਨੂੰ ਬਰਾਬਰੀ ਦਾ ਹੱਕ ਦਿਵਾਉਣ ਲਈ ਅਵਾਜ ਬਲੁੰਦ ਕੀਤੀ ਸੀ । ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਰਾਮ ਸਿੰਘ, ਗਨਦੀਪ ਸਿੰਘ, ਹਰਬੰਸ ਸਿੰਘ, ਬੁੰਧ ਸਿੰਘ, ਭਗਵੰਤ ਸਿੰਘ, ਸੁਖਵਿੰਦਰ ਸਿੰਘ , ਗੁਰਦਿੱਤ ਸਿੰਘ ਸੋਨੀ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸਮਾਗਮ ਮੌਕੇ ਸੇਵਾਦਾਰਾਂ ਵਲੋਂ ਨਿਭਾਈ ਸਚੁੱਜੀ ਸੇਵਾ ਬਦਲੇ ਉਨਾਂ  ਦਾ ਸਿਰਾਪਾਓ ਨਾਲ ਵਿਸੇਸ ਸਨਮਾਨ ਕੀਤਾ ਗਿਆ।

 

12220cookie-checkਗੁਰੂ ਰਵਿਦਾਸ ਦੀ ਦਾ ਪ੍ਰਕਾਸ ਪੁਰਬ ਮਨਾਇਆ ਧੂਮ ਧਾਮ ਨਾਲ 

Leave a Reply

Your email address will not be published. Required fields are marked *

error: Content is protected !!