ਡਾ. ਅੰਬੇਡਕਰ ਗਣਤੰਤਰ ਦਿਵਸ ਦੇ ਮਹਾਂਨਾਇਕ ਹਨ: ਚੀਮਾ-ਰਾਹੁਲ

Loading

ਲੁਧਿਆਣਾ 27 ਜਨਵਰੀ ( ਸਤ ਪਾਲ ਸੋਨੀ ) :   ਕਾਂਗਰਸ ਪਾਰਟੀ ਦੇ ਇਕਨੋਮਕਿ ਐਂਡ ਪੋਲੀਟਿਕਲ ਪਲੈਨਿੰਗ ਸੈਲ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਅਤੇ ਐਨ ਐਸ ਆਈ ਯੂ ਦੇ ਨੈਸ਼ਨਲ ਡੈਲੀਗੇਟ ਰਾਹੁਲ ਪੁਹਾਲ ਦੀ ਅਗਵਾਈ ਵਿਚ ਸਥਾਨਕ ਕਾਂਗਰਸ ਭਵਨ ਵਿਖੇ 69ਵਾਂ ਗਣਤੰਤਰ ਦਿਵਸ ਸੰਵਿਧਾਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਸੈਲ ਦੇ ਚੇਅਰਮੈਨ ਈਸ਼ਰਵਜੋਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਤੋਂ ਇਲਾਵਾ ਇਸ ਮੌਕੇ ਮਹਿਲਾ ਕਾਂਗਰਸ ਦੀ ਦਿਹਾਤੀ ਪ੍ਰਧਾਨ ਬੀਬੀ ਗੁਰਦੀਪ ਕੌਰ, ਪਰਵਿੰਦਰ ਸਿੰਘ ਲਾਪਰਾ, ਚਿਰਾਗ ਥਾਪਰ, ਯਾਦਵਿੰਦਰ ਸਿੰਘ ਰਾਜੂ, ਸ਼ੀਲਾ ਦੁਗਰੀ, ਚਰਨਜੋਤ ਸਿੰਘ ਕਿੱਟੂ, ਗੌਤਮ ਸ਼ਰਮਾ ਆਦਿ ਵਿਸ਼ੇਸ ਤੌਰ ਤੇ ਸਮਾਗਮ ਵਿਚ ਸ਼ਾਮਿਲ ਹੋਏ। ਇਸ ਮੌਕੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਵਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਆਧੁਨਿਕ ਭਾਰਤ ਦੇ ਜਨਮਦਾਤਾ ਹਨ ਅਤੇ ਉਨਾਂ ਨੇ ਵਿਦੇਸ਼ਾਂ ਵਿਚ ਉਚ ਵਿਦਿਆ ਹਾਸਿਲ ਕਰਕੇ ਦੁਨੀਆਂ ਦੇ ਸਭ ਤੋਂ ਮਜ਼ਬੂਤ ਸੰਵਿਧਾਨ ਦੀ ਰਚਨਾ ਕੀਤੀ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ ਅਤੇ ਉਨਾਂ ਦੀ ਬਦੌਲਤ ਹੀ ਅੱਜ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ। ਉਨਾਂ ਕਿਹਾ ਕਿ ਮੌਜੂਦਾ ਸਮੇਂ ਕੁੱਝ ਲੋਕ ਸੰਵਿਧਾਨ ਨਾਲ ਛੇਡ਼ ਛਾਡ਼ ਕਰਨਾ ਚਾਹੁੰਦੇ ਹਨ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਵੇਗਾ । ਜੇਕਰ ਭਵਿੱਖ ਵਿਚ ਕਿਸੇ ਵਲੋਂ ਅਜਿਹੀ ਕੋਝੀ ਹਰਕਤ ਕੀਤੀ ਜਾਂਦੀ ਤਾਂ ਇਸ ਦੇ ਉਨਾਂ ਨੂੰ ਭਿਆਨਕ ਨਤੀਜੇ ਭੁਗਤਣਗੇ ਪੈਣਗੇ। ਇਸ ਮੌਕੇ ਰਾਹੁਲ ਡੁਲਗਚ ਅਤੇ ਰਾਹੁਲ ਪੁਹਾਲ ਨੇ ਕਿਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਇਸ ਗਣਤੰਤਰ ਦੇ ਮਹਾਂਨਾਇਕ ਹਨ। ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਅਜਿਹੇ ਸ਼ਕਤੀਸ਼ਾਲੀ ਸੰਵਿਧਾਨ ਦੀ ਰਚਨਾ ਕੀਤੀ ਜਿਸ ਨਾਲ ਕਿ ਉਨਾਂ ਨੇ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਡ਼ਕੇ ਮੂਲਨਿਵਾਸੀ ਭਾਈਚਾਰੇ ਨੂੰ ਗੁਲਾਮੀ ਦੀਆਂ ਬੇਡ਼ੀਆਂ ਵਿਚੋਂ ਆਜ਼ਾਦ ਕਰਵਾਇਆ। ਉਨਾਂ ਕਿਹਾ ਕਿ ਬਾਬਾ ਸਾਹਿਬ ਦੁਅਰਾ ਬਣਾਇਆ ਗਿਆ ਸੰਵਿਧਾਨ ਅਨੁਸਾਰ ਅੱਜ ਪੂਰਾ ਦੇਸ਼ ਚੱਲ ਰਿਹਾ ਹੈ ਕਿ ਜੇਕਰ ਭਵਿੱਖ ਕਿਸੇ ਵਲੋਂ ਵੀ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ ਕੀਤੀ ਤਾਂ ਇਸਦੇ ਭਿਆਨਕ ਨਤੀਜੇ ਨਿਕਲਣਗੇ। ਇਸ ਮੌਕੇ ਉਨਾਂ ਸਮੂਹ ਮੂਲਨਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਸੰਵਿਧਾਨ ਨੂੰ ਬਚਾਉਣ ਲਈ ਜਾਗਰੂਕ ਰਹਿਣ। ਉਨਾਂ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਨਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ, ਇਨਾਂ ਨੂੰ ਆਪਣੇ ਜੀਵਨ ਵਿਚ ਅਪਣਾਈਏ। ਇਸ ਮੌਕੇ ਮੋਹਿਤ ਸਿਆਲ,ਖਾਮਿਦ ਅਲੀ, ਅਲੀ , ਕੁਲਦੀਪ ਬਿਸਤ, ਮਿੰਕਲ ਬਿਰਲਾ, ਗੁਰਸਾਹਿਬਦੀਪ ਸਿੰਘ, ਸੰਜੀਵ ਸੁਦਾਈ, ਰਾਜ ਕੁਮਾਰ ਪਾਰਚਾ, ਮਨਦੀਪ ਹੰਬਡ਼ਾਂ, ਵਿੱਕੀ ਪੁਹਾਲ, ਵਿਪਨ ਕੁਮਾਰ, ਸੁਮਿਤ ਚਨਾਲਿਆ, ਕੁਨਾਲ ਚੌਹਾਨ, ਮੋਹਿਤ ਕੁਮਾਰ, ਕਰਨ ਚੌਹਾਨ, ਪੱਪੀ ਸੂਦ,  ਜਤਿੰਦਰ ਸਿੰਘ, ਪਿੰਕੂ ਕੁਮਾਰ, ਵਿਸ਼ਾਲ ਲੋਹਟ, ਕਰਨ ਕਲਿਆਣ ਆਦਿ ਹਾਜ਼ਰ ਸਨ।

11990cookie-checkਡਾ. ਅੰਬੇਡਕਰ ਗਣਤੰਤਰ ਦਿਵਸ ਦੇ ਮਹਾਂਨਾਇਕ ਹਨ: ਚੀਮਾ-ਰਾਹੁਲ

Leave a Reply

Your email address will not be published. Required fields are marked *

error: Content is protected !!