April 28, 2024

Loading

ਚੜ੍ਹਤ ਪੰਜਾਬ ਦੀ
ਮਾਨਸਾ, 26 ਅਪ੍ਰੈਲ (ਪ੍ਰਦੀਪ ਸ਼ਰਮਾ): ਜੇਕਰ ਪਿੰਡਾਂ ਵਿੱਚ ਯੂਥ ਕਲੱਬਾਂ ਅਤੇ ਗ੍ਰਾਮ ਪੰਚਾਇਤ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਨਾ ਕੇਵਲ ਕੀਤੇ ਗਏ ਕੰਮ ਦੀ ਗੁਣਵੰਤਾਂ ਵਿੱਚ ਵਾਧਾ ਹੁੰਦਾ ਹੈ ਬਲਕਿ ਇਸ ਨਾਲ  ਪਿੰਡਾਂ ਵਿੱਚ ਭਾਈਚਾਰਕ ਸਾਝ ਵੀ ਬਣੀ ਰਹਿੰਦੀ ਹੈ।ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਨਾਏ ਗਏ ਕੌਮੀ ਪੰਚਾਇਤੀ ਰਾਜ ਦਿਵਸ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕੀਤਾ।
ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ 73 ਵੀ ਸੋਧ ਰਾਂਹੀ ਪੰਚਾਇੰਤਾਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ  ਅਤੇ ਪਿੰਡ ਦੇ ਵਿਕਾਸ ਦੀਆਂ ਯੋਜਨਾਵਾਂ ਪਿੰਡ ਪੱਧਰ ਤੇ ਹੀ ਬਣਾਈਆਂ ਜਾ ਰਹੀਆ ਹਨ।ਜਿਲ੍ਹਾ ਯੂਥ ਅਫਸਰ ਸਰਬਜੀਤ  ਨੇ ਇਹ ਵੀ ਕਿਹਾ ਕਿ ਰਾਸ਼ਟਰ ਪਿੱਤਾ ਮਹਾਤਮਾ ਗਾਂਧੀ ਜੀ ਨੇ ਵੀ ਹਮੇਸ਼ਾ ਪੰਚਾਇੰਤਾਂ ਨੂੰ ਵੱਧ ਅਦਿਕਾਰ ਦੇਣ ਦੀ ਗੱਲ ਕਹੀ ਸੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਭਾਰਤ ਦੇ ਸੰਵਿਧਾਨ ਅੁਨਸਾਰ ਪਿੰਡ ਦੀ ਗ੍ਰਾਮ ਪੰਚਾਇੰਤ ਲੋਕਤੰਤਰ ਦੀ ਸਭ ਤੋਂ ਹੇਠਲੀ ਯੂਨਿਟ ਹੈ ਇਸ ਤੋਂ ਬਾਅਦ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਕੰਮ ਕਰਦੀਆਂ ਹਨ।ਉਹਨਾਂ ਦੱਸਿਆ ਕਿ ਅਤੇ ਪਿੰਡ ਦੀ ਗ੍ਰਾਮ ਪੰਚਾਇੰਤ ਵੱਲੋਂ ਬਣਾਈ ਗਈ ਹਰ ਯੋਜਨਾ ਨੂੰ ਇੰਨਬਿੰਨ ਲਾਗੂ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਪਿੰਡ ਦੇ ਲੋਕਾਂ ਵਿੱਚ ਰੱਬ ਵਸਦਾ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਸੁਪਨਾ ਸੀ ਕਿ ਪਿੰਡ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦੀ ਯੋਜਨਾ ਪਿੰਡ ਪੱਧਰ ਦੀ ਪੰਚਾਇੰਤ ਵੱਲੋਂ ਹੀ ਤਿਆਰ ਕੀਤੀ ਜਾਣੀ ਚਾਹੀਦੀ ਹੇ।
ਪੰਚਾਇਤ ਰਾਜ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਲੇਖ ਮੁਕਾਬਿਲਆਂ ਵਿੱਚ ਰਜਨੀ ਬੁਰਜਹਰੀ ਨੇ ਬਾਜੀ ਮਾਰੀ ਮਨਪ੍ਰੀਤ ਕੌਰ ਨੂੰ ਦੂਸਰਾ ਅਤੇ ਮੰਜੂਬਾਲਾ ਅਤੇ ਗੁਰਪ੍ਰੀਤ ਕੌਰ ਨੇ ਸਾਝੇ ਤੋਰ ਤੇ ਪ੍ਰਾਪਤ ਕੀਤਾ ਤੀਸਰਾ ਸਥਾਨ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਪੰਚਾਇੰਤਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਲਈ ਨੋਜਵਾਨਾਂ ਦੇ ਆਨਲਾਈਨ ਕੁਇੱਜ ਮੁਕਾਬਲਿਆਂ ਤੋਂ ਇਲਾਵਾ ਆਫਲਾਈਨ ਲੇਖ ਮੁਕਾਬਲੇ ਵੀ ਕਰਵਾਏ ਗਏ।ਇਹਨਾਂ ਮੁਕਾਬਿਲਆਂ ਵਿੱਚ ਵੱਖ ਵੱਖ ਯੂਥ ਕਲੱਬਾਂ ਦੇ 170 ਤੋਂ ਉਪਰ ਨੋਜਵਾਨਾਂ ਨੇ ਭਾਗ ਲਿਆ।ਇਸ ਮੋਕੇ ਕਰਵਾਏ ਗਏ ਕੁਇਜ ਮੁਕਾਬਲੇ ਵਿੱਚ ਗੁਰਜਿੰਦਰ ਕੌਰ ਰਮਨੀਤ ਕੌਰ ਮਾਨਸਾ ਨੇ ਪਹਿਲਾ ਗੁਰਦੀਪ ਸਿੰਘ ਮਾਨਸਾ ਸ਼ੁਭਦੀਪ ਸਿੰਘ ਨੇ ਦੂਸਰਾ ਅਤੇ ਸੋਨੋ ਰਾਮ ਅਤੇ ਗੁਰਪ੍ਰੀਤ ਸਿੰਘ ਨੇ ਤੀਸ਼ਰਾ ਸਥਾਨ ਹਾਸਲ ਕੀਤਾ।ਜਿੰਨਾਂ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਆਨਲਾਈਨ ਸਾਰਟੀਫਿਕੇਟ ਦਿੱਤੇ ਗਏ। ਇਸ ਤੋਂ ਇਲਾਵਾ ਇਸ ਮੋਕੇ ਨੋਜਵਾਨਾਂ ਵਿੱਚ ਪੰਚਾਇੰਤੀ ਰਾਜ ਸਬੰਧੀ ਜਾਗਰੂਕ ਕਰਨ ਹਿੱਤ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਰਜਨੀ ਕੌਰ ਬੁਰਜ ਹਰੀ ਨੇ ਪਹਿਲਾ,ਮਨਪ੍ਰੀਤ ਕੌਰ ਬੁਰਜ ਹਰੀ ਨੇ ਦੂਸਰਾ,ਮੰਜੂਬਾਲਾ ਸਰਦੂਲਗੜ ਅਤੇ ਗੁਰਪ੍ਰੀਤ ਕੌਰ ਅਕਲੀਆ ਨੇ ਸਾਝੇ ਤੋਰ ਤੇ ਤੀਸਰਾ ਸਥਾਨ ਹਾਸਲ ਕੀਤਾ।ਸਮੂਹ ਜੇਤੂਆਂ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮੰਮੇਟੋ ਅਤੇ ਸਾਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਭਾਗੀਦਾਰਾਂ ਨੂੰ ਮੈਡਲ ਅਤੇ ਸਾਰਟੀਫਿਕੇਟ ਦਿੱਤੇ ਗਏ।
ਇਸ ਮੋਕੇ ਪਿੰਡ ਸਰਦੂਲੇਵਾਲਾ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਯੂਥ ਕਲੱਬ ਸਰਦੁਲ਼ੇਵਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਆਪਸੀ ਤਲਮੇਲ ਨਾਲ ਕੰਮ ਕਰਨ ਬਦਲੇ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਨੂੰ ਹੋਰਨਾਂ ਤੋ ਇਲਾਵਾ ਖੁਸ਼ਵਿੰਦਰ ਸਿੰਘ ਫੂਲੁਵਾਲਾਡੋਡ,ਮਨੋਜ ਕੁਮਾਰ ਛਾਪਿਆਂਵਾਲੀ, ਜੋਨੀ ਮਾਨਸਾ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਕਰਮਜੀਤ ਕੌਰ ਸ਼ੇਖਪੁਰ ਖੁਡਾਲ,ਮਨਪ੍ਰੀਤ ਕੌਰ ਆਹਲੂਪੁਰ,ਅਰਸ਼ਦੀਪ ਸਿੰਘ,ਗੁਰਪ੍ਰੀਤ ਸਿੰਘ ਹੀਰਕੇ ਅਤੇ ਹਰਕੀਰਤ ਸਿੰਘ ਨੇ ਵੀ ਸੰਬੋਧਨ ਕੀਤਾ।
116280cookie-checkਪਿੰਡਾਂ ਵਿੱਚ ਭਾਈਚਾਰਕ ਸਾਝ ਬਣਾਈ ਰੱਖਣ ਵਿੱਚ ਯੂਥ ਕਲੱਬਾਂ ਅਤੇ ਪੰਚਾਇਤਾਂ ਦਾ ਅਹਿਮ ਯੋਗਦਾਨ-ਸਰਬਜੀਤ ਸਿੰਘ
error: Content is protected !!