![]()

ਸੰਦੌਡ਼, 14 ਜਨਵਰੀ (ਹਰਮਿੰਦਰ ਸਿੰਘ ਭੱਟ) : ਅੱਜ ਦੇ ਸਮੇਂ ਵਿਚ ਲਡ਼ਕੀਆਂ ਕਿਤੇ ਵੀ ਲਡ਼ਕਿਆਂ ਨਾਲੋਂ ਘਟ ਨਹੀਂ ਹਨ ਸਗੋਂ ਹਰ ਖੇਤਰ ਵਿਚ ਅੱਗੇ ਹੋਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ।ਪਿਛਲੇ ਸਮੇਂ ਤੋਂ ਲੋਹਡ਼ੀ ਦਾ ਤਿਉਹਾਰ ਕੇਵਲ ਲਡ਼ਕਾ ਜੰਮੇ ਜਾਣ ਦੀ ਖੁਸੀ ਵਿਚ ਹੀ ਮਨਾਇਆ ਜਾਂਦਾ ਸੀ ਪਰ ਸਮਾਜ ਵਿਚ ਅਜਿਹੇ ਲੋਕ ਵੀ ਵਸਦੇ ਹਨ ਜੋ ਲਡ਼ਕੀਆਂ ਨੂੰ ਕਿਸੇ ਪੱਖੋਂ ਵੀ ਘੱਟ ਨਾ ਸਮਝੇ ਹੋਏ ਉਨਾਂ ਨੂੰ ਲਡ਼ਕਿਆਂ ਦੇ ਬਰਾਬਰ ਸਮਝਦੇ ਹਨ।ਇਸੇ ਤਰਾਂ ਦੀ ਹੀ ਮਿਸਾਲ ਪੇਸ਼ ਕਰਦੇ ਹੋਏ ਨੇਡ਼ਲੇ ਪਿੰਡ ਬਿਸ਼ਨਗਡ਼੍ਹ ਦੇ ਸਮਾਜਸੇਵੀ ਹਰਪਾਲ ਸਿੰਘ ਪੰਚ ਨੇ ਆਪਣੇ ਪੋਤਰੀ ਦੀ ਲੋਹਡ਼ੀ ਮਨਾ ਕੇ ਸਮਾਜ ਅੰਦਰ ਇਕ ਚੰਗਾ ਸੁਨੇਹਾ ਪੇਸ਼ ਕੀਤਾ ਹੈ।ਪੰਚ ਹਰਪਾਲ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਦੇ ਘਰ ਜਨਮੀ ਨੰਨੀ ਪਰੀ ਗੁਰਨੀਤ ਕੌਰ ਦੇ ਜਨਮ ਮੌਕੇ ਹੀ ਪਰਿਵਾਰ ਨੇ ਖੁਸੀ ਮਨਾਉਂਦੇ ਹੋਏ ਐਲਾਨ ਕੀਤਾ ਸੀ ਕਿ ਉਸਦਾ ਪਰਿਵਾਰ ਆਪਣੀ ਪੋਤਰੀ ਨੂੰ ਲਡ਼ਕਿਆਂ ਵਾਂਗ ਪਿਆਰ ਕਰੇਗਾ। ਪੰਚ ਹਰਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪਤਾ ਨਹੀਂ ਕਿਉਂ ਲੋਕ ਲਡ਼ਕੀਆਂ ਨੂੰ ਲਡ਼ਕਿਆਂ ਨਾਲੋਂ ਘੱਟ ਸਮਝਦੇ ਹਨ ਜਦਕਿ ਅਸਲੀਅਤ ਹੈ ਕਿ ਲਡ਼ਕੀਆਂ ਅਜ ਦੇ ਸਮੇਂ ਵਿਚ ਮਾਪਿਆਂ ਦਾ ਸਭ ਤੋਂ ਜਿਆਦਾ ਫਿਕਰ ਕਰਦੀਆਂ ਹਨ ਅਤੇ ਪਡ਼ਾਈ ਵਿਚ ਮੁੰਡਿਆਂ ਨਾਲੋਂ ਕਿਤੇ ਅੱਗੇ ਹਨ।