![]()

ਸੁਨੇਤ ਪਿੰਡ ਦੇ ਵਸਨੀਕ ਭੁਗਤ ਰਹੇ ਨੇ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਨਤੀਜਾ
ਲੁਧਿਆਣਾ , 13 ਜਨਵਰੀ ( ਸਤ ਪਾਲ ਸੋਨੀ ) : ਆਮ ਆਦਮੀ ਪਾਰਟੀ ਜਨਰਲ ਸਕੱਤਰ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਰਹਿ ਚੁੱਕੇ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਪੱਛਮੀ ਅਧੀਨ ਆਉਂਦੇ ਸੁਨੇਤ ਪਿੰਡ ਦੇ ਵਸਨੀਕ ਪਿਛਲੇ ਇਕ ਸਾਲ ਤੋਂ ਰੁਕੇ ਸਡ਼ਕ ਨਿਰਮਾਣ ਦੇ ਕਾਰਜ ਤੋਂ ਪ੍ਰੇਸ਼ਾਨ ਹਨ। ਉਨਾਂ ਦਸਿਆ ਕਿ ਇਥੋਂ ਦੇ ਵਸਨੀਕਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ, ਇਸ ਕਰਕੇ ਉਥੋਂ ਦੇ ਕਾਉੰਸਲਰ ਨੇ ਸਿਆਸੀ ਬਦਲਾਖੋਰੀ ਹੇਠ ਉਨਾਂ ਦੀ ਇਸ ਸਡ਼ਕ ਦਾ ਨਿਰਮਾਣ ਰੋਕ ਦਿੱਤਾ। ਆਮ ਆਦਮੀ ਪਾਰਟੀ ਜਨਰਲ ਸਕੱਤਰ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਰਹਿ ਚੁੱਕੇ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਦੀਆਂ ਮਾਡ਼ੀਆਂ ਨੀਤੀਆਂ ਅਤੇ ਕਾਉੰਸਲਰ ਦੀ ਸਿਆਸੀ ਬਦਲਾਖੋਰੀ ਦਾ ਨਤੀਜਾ ਇਥੋਂ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ । ਓਨਾ ਭਰੋਸਾ ਦਿੱਤਾ ਕਿ ਇਹ ਮੁੱਦਾ ਉਚ ਅਧਿਕਾਰੀਆਂ ਕੋਲ ਉਠਾਉਣਗੇ, ਅਤੇ ਜੇਕਰ ਸਡ਼ਕ ਬਣਾਉਣ ਦਾ ਕੰਮ ਜਲਦ ਨਾ ਸ਼ੁਰੂ ਕੀਤਾ ਗਿਆ ਤਾਂ ਉਹ ਇਥੋਂ ਦੇ ਵਸਨੀਕਾਂ ਦੇ ਨਾਲ ਮਿਲਕੇ ਪ੍ਰਸ਼ਾਸ਼ਨ ਖਿਲਾਫ ਰੋਸ ਮੁਜਾਹਰਾ ਕਰਨਗੇ। ਇਸ ਮੌਕੇ ਸੁਨੇਤ ਦੇ ਵਸਨੀਕਾਂ ਤੋਂ ਇਲਾਵਾ ਵਾਰਡ ਨੰ 72 ਦੇ ਪ੍ਰਧਾਨ ਗਗਨਦੀਪ ਸਿੰਘ ਕੰਗ ਅਤੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਸੁਨੇਤ ,ਲਵਪ੍ਰੀਤ ਸਿੰਘ ,ਪਵਨੀਤ ਸਿੰਘ,ਗੁਰਮੀਤ ਕੌਰ, ਸ਼ਿੰਦਰਪਾਲ ਕੌਰ,ਰਵਿੰਦਰ ਕੌਰ ਹਾਜਿਰ ਸਨ।