![]()

ਵਿਧਾਨ ਸਭਾ ਚੋਣਾ ‘ਚ ਫੇਲ ਹੋ ਚੱਕੇ ਫਾਰਮੂਲੇ ਤੋਂ ਨਿਗਮ ਚੋਣਾ ਵਿਚ ਬਚਣ ਦੀ ਲੋਡ਼ –ਕਾਂਗਰਸੀ ਆਗੂ
ਲੁਧਿਆਣਾ, (ਸਤ ਪਾਲ ਸੋਨੀ ) ਨਗਰ ਨਿਗਮ ਦੇ ਨਵੇਂ ਬਣੇ ਵਾਰਡ ਨੰ: 39 ਦੇ ਟਕਸਾਲੀ ਕਾਂਗਰਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਨਿਊ ਜਨਤਾ ਨਗਰ ਵਿਖੇ ਹੋਈ ਜਿਸ ਵਿਚ ਅਵਤਾਰ ਸਿੰਘ ਕੰਡਾ, ਨਰਿੰਦਰਪਾਲ ਸਿੰਘ ਸੂਰਾ, ਇੰਦਰਜੀਤ ਸਿੰਘ ਗਿੱਲ, ਰਿੰਕੂ ਦਹੇਲਾ, ਹਰਜਿੰਦਰ ਸਿੰਘ ਜਸੱਲ ਦੇ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਂਹ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਮੀਟਿੰਗ ਵਿਚ ਹਾਜਰ ਸਮੂਹ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਪੁਰਜੋਰ ਸ਼ਬਦਾਂ ਰਾਹੀ ਮੰਗ ਕੀਤੀ ਕਿ ਦੂਜੀਆਂ ਪਾਰਟੀਆਂ ਵਿਚੋਂ ਲਿਆ ਕੇ ਉਮੀਦਵਾਰ ਬਣਾਉਣ ਦਾ ਵਿਧਾਨ ਸਭਾ ਚੋਣਾ ਵਿਚ ਫੇਲ ਹੋ ਚੁੱਕਾ ਫਾਰਮੂਲਾ ਨਿਗਮ ਚੋਣਾ ਵਿਚ ਨਾ ਅਪਣਾਇਆ ਜਾਵੇ। ਕਿਉਂ ਕਿ ਜਿਹਡ਼ੇ ਲੀਡਰ ਆਪਣੀ ਮਾਂ ਪਾਰਟੀ ਦੇ ਨਹੀ ਬਣੇ ਉਹ ਕਾਂਗਰਸ ਦੇ ਵੀ ਨਹੀ ਬਣਨਗੇ ਅਤੇ ਕਿਸੇ ਵੇਲੇ ਵੀ ਮੋਕਾਪ੍ਰਸਤੀ ਦੀ ਸਿਆਸਤ ਖੇਡਦੇ ਹੋਏ ਆਪਣੀ ਜੱਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿਚ ਜਾ ਸਕਦੇ ਹਨ। ਉਨਾ ਕਿਹਾ ਕਿ ਨਗਰ ਨਿਗਮ ਦੀਆਂ ਟਿਕਟਾਂ ਟਕਸਾਲੀ ਕਾਂਗਰਸੀ ਪ੍ਰੀਵਾਰਾਂ ਵਿਚ ਹੀ ਦਿੱਤੀਆਂ ਜਾਣ ਤਾਂ ਜੋ ਸਮੁੱਚੇ ਕਾਂਗਰਸੀਆਂ ਵਿਚ ਉਤਸ਼ਾਹ ਪੈਦਾ ਹੋ ਸਕੇ ਅਤੇ ਉਹ ਆਪਣੇ ਆਪ ਤੇ ਕਾਂਗਰਸੀ ਹੋਣ ਦਾ ਮਾਣ ਮਹਿਸੂਸ ਕਰ ਸਕਣ, ਜੇਕਰ ਟਿਕਟਾਂ ਦਲਬਲੂਆਂ ਨੂੰ ਦਿੱਤੀਆਂ ਗਈਆਂ ਤਾਂ ਪਾਰਟੀ ਦੇ ਵਫਾਦਾਰਾਂ ਅਤੇ ਧੋਖੇਬਾਜਾਂ ਵਿਚ ਕੋਈ ਫਰਕ ਨਹੀ ਰਹਿ ਜਾਵੇਗਾ ਅਤੇ ਇਹ ਮੋਕਾਪ੍ਰਸਤ ਆਉਣ ਵਾਲੀਆਂ ਲੋਕ ਸਭਾ ਦੀਆਂ ਜਾਂ ਵਿਧਾਨ ਸਭਾ ਦੀਆਂ ਚੋਣਾ ਸਮੇ ਦੂਜੀਆਂ ਪਾਰਟੀਆਂ ਵਿਚ ਜਾਕੇ ਕਾਂਗਰਸ ਨੂੰ ਵੱਡਾ ਨੁਕਸਾਨ ਪੁੰਹਚਾ ਸਕਦੇ ਹਨ। ਉਨਾ ਕਿਹਾ ਕਿ ਹਰੇਕ ਵਾਰਡ ਵਿਚ ਵੱਡੀ ਗਿਣਤੀ ਵਿਚ ਚੋਣ ਲਡ਼ਨ ਦੇ ਇਛੱਕ ਹਨ, ਸੋ ਜਿੱਤਣ ਦੀ ਸਮਰਥਾ ਰੱਖਣ ਵਾਲੇ ਕਾਂਗਰਸੀ ਪ੍ਰੀਵਾਰਾਂ ਵਿਚ ਹੀ ਟਿਕਟਾਂ ਦਿੱਤੀਆਂ ਜਾਣ। ਇਸ ਮੋਕੇ ਤੇ ਡਾ. ਉਂਕਾਰ ਵੰਦ ਸ਼ਰਮਾ, ਹਰਦੀਪ ਸਿੰਘ ਦੀਪਾ, ਬਲਵਿੰਦਰ ਸਿੰਘ ਬੇਦੀ, ਹਰਦੇਵ ਸਿੰਘ ਮਣਕੂ, ਦਲਜੀਤ ਸਿੰਘ, ਪੁਸ਼ਪਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੋਤ ਸਿਮਘ ਕੰਗ, ਪੁਨੀਤ ਸਪਰਾ, ਦੀਪਕ, ਮਹਿੰਦਰ ਸਿੰਘ, ਡਾ. ਕਰਮਜੀਤ ਸਿੰਘ, ਸ਼ੇਰ ਸਿੰਘ, ਜਗਦੀਸ਼ ਕੁਮਾਰ, ਦਵਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜਰ ਸਨ।
110200cookie-checkਦਲਬਦਲੂਆਂ ਦੀ ਥਾਂ ਟਕਸਾਲੀ ਕਾਂਗਰਸੀਆਂ ਨੂੰ ਟਿਕਟਾਂ ਦੇਣ ਦੀ ਮੰਗ ਜੋਰ ਫਡ਼ਨ ਲੱਗੀ