ਕਿਰਤ ਵਿਭਾਗ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਹੌਜ਼ਰੀ ਕਾਰਖਾਨਿਆਂ ਦੇ ਮਜਦੂਰਾਂ ਨੂੰ ਕਰਨਾ ਪੈ ਰਿਹਾ ਹੈ ਪ੍ਰੇਸ਼ਾਨੀਆਂ ਦਾ ਸਾਮਣਾ –ਮਾਸਟਰ ਫ਼ਿਰੋਜ਼

Loading

ਲੁਧਿਆਣਾ,21 ਦਸੰਬਰ (ਸਮਰਾਟ ਸ਼ਰਮਾ) ਕਿਰਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੀ ਅਣਦੇਖੀ ਦੇ ਚਲਦਿਆਂ ਫੈਕਟਰੀਆਂ,ਕਾਰਖਾਨਿਆਂ ਅਤੇ ਹੌਜਰੀਆਂ ਆਦਿ ਵਿੱਚ ਕੰਮ ਕਰਦੇ ਮਜਦੂਰਾਂ  ਦੇ ਅਧਿਕਾਰਾਂ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਜਾਰਾਂ ਮਜਦੂਰ ਸਰਕਾਰੀ ਨਿਯਮਾਂ, ਕਾਨੂੰਨ ਅਤੇ ਇੰਸਪੇਕਟਰੀ ਰਾਜ ਦੀ ਖਾਮੀਆਂ ਦੇ ਕਾਰਣ ਆਪਣੀ ਪ੍ਰੇਸ਼ਾਨੀਆਂ ਦਾ ਸਾਮਣਾ ਕਰ ਰਹੇ ਹਨ । ਮਜਦੂਰਾਂ  ਦੇ ਜਾਨ ਮਾਲ ਦੀ ਸੁਰੱਖਿਆ ਕਰਨ ਵਿੱਚ ਅਫਸਰ ਸ਼ਾਹੀ ਪੂਰੀ ਤਰਾਂ ਫੇਲ ਹੋ ਚੁੱਕੀ ਹੈ । ਫੈਕਟਰੀਆਂ ,ਕਾਰਖਾਨੇ,ਹੌਜਰੀਆਂ ,ਹੋਟਲਾਂ, ਹਸਪਤਾਲਾਂ ਦੀ ਸਰਕਾਰੀ ਅਫਸਰਾਂ ਵੱਲੋਂ ਕਥਿਤ ਤੌਰ ਤੇ ਕਿਸੇ ਤਰਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਹ ਵੇਖਿਆ ਜਾਂਦਾ ਹੈ ਕਿ ਉਕਤ ਥਾਵਾਂ ਤੇ ਫਾਇਰ ਅਤੇ ਸੀਵਰੇਜ ਸਿਸਟਮ, ਬਿਲਡਿੰਗ ਪਲਾਨਿੰਗ ਆਦਿ ਦੀ ਵਿਵਸਥਾ ਦਾ ਪੁਖਤਾ ਪ੍ਰਬੰਧ ਹੈ ਜਾਂ ਨਹੀ । ਉਕਤ ਵਿਚਾਰਾਂ ਦਾ ਪ੍ਰਗਟਾਵਾ ਰਾਸ਼ਟਰੀਯ ਮਜਦੂਰ ਕਾਂਗਰਸ,ਇੰਟਕ ਦੇ ਪੰਜਾਬ ਜਨਰਲ ਸਕੱਤਰ ਅਤੇ ਹੌਜ਼ਰੀ ਲੇਬਰ ਯੂਨੀਅਨ ਦੇ ਪ੍ਰਧਾਨ ਮਾਸਟਰ ਫ਼ਿਰੋਜ਼ ਨੇ ਬਸਤੀ ਜੋਧੇਵਾਲ ਨੇਡ਼ੇ ਸਥਿਤ ਆਪਣੇ ਦਫਤਰ ਵਿੱਚ ਬੁਲਾਈ ਗਈ ਇੱਕ ਮੀਟਿੰਗ ਦੌਰਾਨ ਕੀਤਾ। ਉਨਾਂ ਸਵਾਲ ਕੀਤਾ ਕਿ ਜੇਕਰ ਠੀਕ ਵਿਵਸਥਾ ਨਹੀਂ ਹੈ ਤਾਂ ਸਰਕਾਰੀ ਅਫਸਰ ਸੰਬਧਿਤ  ਅਦਾਰਿਆਂ ਨੂੰ ਨੋਟਿਸ ਕਿਉਂ ਨਹੀਂ ਭੇਜਦੇ ਤੇ ਜੇਕਰ ਭੇਜਦੇ ਹਨ ਤਾਂ ਕੀ ਕਾਰਵਾਈ ਕੀਤੀ ਗਈ ਦਾ ਕੋਈ ਬਿਉਰਾ ਨਹੀਂ ਮਿਲਦਾ ?  ਜਿਸ ਕਾਰਨ ਹਾਦਸੇ ਹੋਣ ਤੇ ਸਿਰਫ ਮਾਲਿਕਾਂ ਨੂੰ ਹੀ ਜਿਮੇਦਾਰ ਠਹਿਰਾਇਆ ਜਾਂਦਾ ਹੈ ਤੇ ਮਜਦੂਰ ਜਾਂ ਉਸਦੇ ਪਰਿਵਾਰ ਦਾ ਕੋਈ ਭਲਾ ਨਹੀਂ ਹੁੰਦਾ। ਉਨਾਂ ਕਿਹਾ ਕਿ ਹੌਜ਼ਰੀ ਉਦਯੋਗ ਸਮੇਤ ਹੋਰ ਕਾਰਖਾਨਿਆਂ ,ਫੈਕਟਰੀਆਂ ਵਿੱਚ ਕੰਮ ਕਰ ਰਹੇ ਮਜਦੂਰਾਂ ਨੂੰ ਅਨੇਕਾਂ ਔਂਕਡ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਿਕ ਮਜਦੂਰਾਂ ਤੋਂ ਕੰਮ ਤਾਂ ਪੂਰਾ ਲੈਂਦੇ ਹਨ ਪਰ ਤਨਖਾਹ ਦੇਣ ਲੱਗੇ ਤੰਗ-ਪ੍ਰੇਸ਼ਨ ਕਰਦੇ ਹਨ ਜਿਸ ਕਰਕੇ ਮਜਦੂਰ ਨੂੰ ਆਪਣੇ ਪਰਿਵਾਰ ਦੀ ਰੋਟੀ ਚਲਾਨੀ ਵੀ ਔਖੀ ਹੋ ਜਾਂਦੀ ਹੈ। ਮਾਸਟਰ ਫ਼ਿਰੋਜ਼ ਨੇ ਕਿਹਾ ਕਿ ਹੌਜ਼ਰੀ ਦਾ ਕੁੱਛ ਮਹੀਨਿਆਂ ਦਾ ਸੀਜ਼ਨ ਹੁੰਦਾ ਹੈ ਤੇ ਇਸ ਦੌਰਾਨ ਹੌਜ਼ਰੀ ਉਦਯੋਗ ਨਾਲ ਜੁਡ਼ੇ ਅਨੇਕਾਂ ਪ੍ਰਵਾਸੀ  ਮਹਾਨਗਰ ਦੀ ਹੌਜਰੀਆਂ ਵਿੱਚ ਕੰਮ ਕਰਦੇ ਹਨ। ਮਾਲਕਾਂ ਵੱਲੋਂ ਇਨਾਂ ਹੌਜ਼ਰੀ ਕਾਰੀਗਰਾਂ ਨੂੰ ਸਮੇਂ  ਤੇ ਪੂਰੇ ਪੈਸੇ ਨਹੀਂ ਮਿਲਦੇ ,ਉਨਾਂ ਦੋਸ਼ ਲਗਾਇਆ ਕਿ ਕੁੱਛ ਹੌਜ਼ਰੀ ਠੇਕੇਦਾਰਾਂ ਤੇ ਕਾਰੀਗਰਾਂ ਨੂੰ ਕੁੱਛ ਕਥਿਤ ਹੌਜ਼ਰੀ ਮਾਲਕਾਂ ਵੱਲੋਂ  ਸਮੇਂ ਤੇ ਪੈਸੇ ਨਾ ਮਿਲਣ ਕਰਕੇ ਉਨਾਂ ਨੂੰ ਦਿੱਕਤਾਂ ਦਾ ਸਾਮਣਾ ਕਰਨਾ ਪੈਂਦਾ ਹੈ। ਜੇਕਰ ਠੇਕੇਦਾਰ ਜਾਂ ਮਜਦੂਰ ਹੌਜ਼ਰੀ ਮਾਲਕ ਤੋਂ ਪੈਸੇ ਲੈਣ ਲਈ ਅਡ਼ ਜਾਂਦਾ ਹੈ ਤਾਂ ਮਾਲਕ ਉਸਦਾ ਮਿਹਨਤਾਨਾ ਦੇਣ ਦੀ ਵਿਜਾਏ ਉਸਨੂੰ ਫੈਕਟਰੀ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ ਜਾਂ ਫਿਰ ਪੈਸੇ ਦੇਣ ਤੋਂ ਟਾਲਾ ਵੱਟਦਾ ਹੈ। ਉਨਾਂ ਇਹੋ ਜਿਹੇ ਹੌਜ਼ਰੀ -ਫੈਕਟਰੀ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਮਜਦੂਰ ਜਾਂ ਠੇਕੇਦਾਰ ਤੋਂ ਕੰਮ ਲੈਣ ਤੋਂ ਬਾਅਦ ਉਸਦਾ ਮਿਹਨਤਾਨਾ ਦੇਣ ਵਿੱਚ ਟਾਲਾ ਵੱਟਿਆ ਗਿਆ ਤਾਂ ਮਜਦੂਰ ਫੈਕਟਰੀ ਮਾਲਿਕ ਖਿਲਾਫ ਸੰਘਰਸ਼ ਕਰਨ ਤੋਂ ਪ੍ਰਹੇਜ ਨਹੀਂ ਕਰਨਗੇ। ਇਸ ਮੌਕੇ ਮੁਹੰਮਦ ਹਸੀਨ ਅਖਤਰ,ਸੋਨੂੰ ਖਾਨ,ਜਗਜੀਤ ਸਿੰਘ,ਮੁਹੰਮਦ ਮੁਮਤਾਜ,ਨੀਤਿਨ ਜੈਨ,ਅਸ਼ੋਕ ਕੁਮਾਰ,ਸੰਜੈ ਕੁਮਾਰ,ਆਬਿਦ ਹੁਸੈਨ,ਸੱਦਾਮ ਆਲਮ,ਮੁਹੰਮਦ ਸਨੀਮ ਅਖਤਰ ਆਦਿ ਹਾਜਰ ਸਨ ।

10090cookie-checkਕਿਰਤ ਵਿਭਾਗ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਹੌਜ਼ਰੀ ਕਾਰਖਾਨਿਆਂ ਦੇ ਮਜਦੂਰਾਂ ਨੂੰ ਕਰਨਾ ਪੈ ਰਿਹਾ ਹੈ ਪ੍ਰੇਸ਼ਾਨੀਆਂ ਦਾ ਸਾਮਣਾ –ਮਾਸਟਰ ਫ਼ਿਰੋਜ਼

Leave a Reply

Your email address will not be published. Required fields are marked *

error: Content is protected !!