April 30, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 15 ਜਨਵਰੀ (ਸਤ ਪਾਲ ਸੋਨੀ): ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਆਮ ਆਦਮੀ ਪਾਰਟੀ ਨੂੰ ਉੱਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਉੱਘੇ ਅਕਾਲੀ ਆਗੂ ਵਿਕਾਸ ਤਲਵਾੜ, ਮਨਜੀਤ ਸਿੰਘ ਚਾਵਲਾ, ਹਰਭਜਨ ਸਿੰਘ ਦੁੱਗਰੀ ਅਤੇ ਹਰਪ੍ਰੀਤ ਸਿੰਘ ਹੈਪੀ ਸਾਥੀਆਂ ਸਮੇਤ ਹਲਕਾ ਉਮੀਦਵਾਰ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਲ ਹੋ ਗਏ। ਇਸ ਮੋਕੇ ਤੇ ਕੁਲਵੰਤ ਸਿੱਧੂ ਵਲੋਂ ਉਨ੍ਹਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਸ. ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੁੱਟ ਕੇ 3 ਲੱਖ ਕਰੋੜ ਰੁਪਏ ਦਾ ਕਰਜਾਈ ਬਣਾ ਦਿੱਤਾ ਹੈ ਅਤੇ ਹੁਣ ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਵਿੱਚ ਜਨਮ ਲੈਣ ਵਾਲਾ ਹਰੇਕ ਬੱਚਾ ਆਪਣੇ ਸਿਰ ਤੇ ਕਰਜੇ ਦੀ ਪੰਡ ਲੈ ਕੇ ਪੈਦਾ ਹੁੰਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਅਤੇ ਭਾਜਪਾ ਨੂੰ ਬਾਰ ਬਾਰ ਅਜ਼ਮਾ ਕੇ ਵੇਖ ਚੁੱਕੇ ਹਨ,ਜਿਨ੍ਹਾ ਦੇ ਆਗੂਆਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਕੁੱਝ ਵੀ ਨਹੀ ਕੀਤਾ।
 ਉਨ੍ਹਾ ਯਕੀਨ ਨਾਲ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਜਰੂਰ ਦੇਣਗੇ ਅਤੇ ਸਰਕਾਰ ਬਣਨ ਤੇ ਦਿੱਲੀ ਮਾਡਲ ਦੀ ਤਰਾਂ ਭ੍ਰਿਸ਼ਟ ਤੰਤਰ ਨੂੰ ਨੱਥ ਪਾ ਕੇ ਜਿੱਥੇ ਪੰਜਾਬ ਨੂੰ ਕਰਜਾ ਮੁਕਤ ਕੀਤਾ ਜਾਵੇਗਾ ਉੱਥੇ ਗਰੀਬ ਅਤੇ ਲੋੜਵੰਦਾ ਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ, ਜਿਸ ਬਾਬਤ ਆਪ ਸੁਪਰੀਮੋ ਪੰਜਾਬ ਵਿੱਚ ਆ ਕੇ ਗਰੰਟੀਆਂ ਵੀ ਲੈ ਚੁੱਕੇ ਹਨ।
ਇਸ ਮੋਕੇ ਤੇ ਵਿਕਾਸ ਤਲਵਾੜ, ਮਨਜੀਤ ਚਾਵਲਾ, ਹਰਭਜਨ ਸਿੰਘ ਦੁੱਗਰੀ ਅਤੇ ਹਰਪ੍ਰੀਤ ਸਿੰਘ ਹੈਪੀ ਨੇ ਆਪ ਹਾਈ ਕਮਾਂਡ ਦਾ ਵਿਸ਼ੇਸ਼ ਤੋਰ ਤੇ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਉਹ ਆਮ ਆਦਮੀ ਪਾਰਟੀ ਦੀਆਂ ਪੰਜਾਬ ਹਿਤੈਸ਼ੀ ਨੀਤੀਆਂ ਨੂੰ ਘਰ ਘਰ ਪੁਹੰਚਾ ਕੇ ਕੁਲਵੰਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਵਿੱਚ ਭੇਜਣਗੇ।
100060cookie-checkਹਲਕਾ ਆਤਮ ਨਗਰ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਭਰਵਾਂ ਹੁੰਗਾਰਾ ਉੱਘੇ ਅਕਾਲੀ ਆਗੂ ਵਿਕਾਸ ਤਲਵਾੜ, ਮਨਜੀਤ ਚਾਵਲਾ, ਹਰਭਜਨ ਦੁੱਗਰੀ ਅਤੇ ਹਰਪ੍ਰੀਤ ਹੈਪੀ ਸਾਥੀਆਂ ਸਮੇਤ ਆਪ ਵਿੱਚ ਹੋਏ ਸ਼ਾਮਲ
error: Content is protected !!