![]()

ਲੋਡ਼ਵੰਦਾਂ ਦੀ ਮਦਦ ਕਰਕੇ ਬੇਹੱਦ ਸਕੂਨ ਮਿਲਦਾ ਹੈ-ਗਿੱਲ
ਲੁਧਿਆਣਾ 28 ਫਰਵਰੀ ( ਸਤ ਪਾਲ ਸੋਨੀ ) : ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਵਿਖੇ 167 ਵਾਂ ਰਾਸ਼ਨ ਵੰਡ ਸਮਾਰੋਹ ਕਰਵਾ ਕੇ ਅਨੇਕਾਂ ਲੋਡ਼ਵੰਦ ਔਰਤਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ। ਇਸ ਸਮਾਗਮ ਵਿੱਚ ਰਣਜੀਤ ਸਿੰਘ ਗਿੱਲ ਪ੍ਰਧਾਨ ਨੰਬਰਦਾਰ ਯੂਨੀਅਨ ਤਹਿਸੀਲ ਕੇਂਦਰੀ ਤੇ ਮਾਲਿਕ ਰੈੱਡ ਲੀਫ ਮੁੱਥ ਮਹਿਮਾਨ ਵਜੋਂ ਪਹੁੰਚੇ। ਰਾਸ਼ਨ ਵੰਡਣ ਉਪਰੰਤ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਧਾਰਮਿਕ ਸੰਸਥਾਂਵਾਂ ਨੂੰ ਦਾਨ ਦੇਣਾ ਵੀ ਚੰਗੀ ਗੱਲ ਹੈ ਪਰ ਲੇਡ਼ਵੰਦਾਂ ਦੀ ਮਦਦ ਕਰਨਾ ਇਸ ਤੋਂ ਵੀ ਵੱਡਾ ਪੁੰਨ ਹੈ ਅਤੇ ਇਸ ਨਾਲ ਮਨ ਨੂੰ ਵਧੇਰੇ ਸਕੂਨ ਮਿਲਦਾ ਹੈ। ਸਾਨੂੰ ਧਾਰਮਿਕ ਸੰਸਥਾਂਵਾਂ ਦੀ ਸੇਵਾ ਕਰਨ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਦੇ ਲਈ ਵੀ ਤੱਤਪਰ ਰਹਿਣਾ ਚਾਹੀਦਾ ਹੈ। ਉੱਘੀ ਸਮਾਜ ਸੇਵਕਾ ਰੁਪਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਦੇਖਕੇ ਉਸਨੂੰ ਸੱਚਮੁੱਚ ਐਨੀ ਖੁਸ਼ੀ ਹੋਈ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਨੇ ਕਿਹਾ ਕਿ ਕਿਓਂਕਿ ਗਰਮੀਆਂ ਦਾ ਮੌਸਮ ਤੇਜੀ ਨਾਲ ਆ ਰਿਹਾ ਹੈ ਇਸ ਲਈ ਸਾਨੂੰ ਸਭ ਨੂੰ ਆਪੋ ਅਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਜਰੂਰ ਕਰਨਾ ਚਾਹੀਦਾ ਹੈ ਤਾਂ ਕਿ ਪੰਛੀਆਂ ਨੂੰ ਗਰਮੀ ਤੇ ਪਿਆਸ ਨਾਲ ਮਰਨ ਤੋਂ ਬਚਾਇਆ ਜਾ ਸਕੇ। ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਅਤੇ ਸਰਪ੍ਰਸਤ ਸੋਹਣ ਸਿੰਘ ਗੋਗਾ ਨੇ ਆਏ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮ ਜਿਵੇਂ ਗਰੀਬਾਂ ਨੂੰ ਰਾਸ਼ਨ ਵੰਡਣਾ ਅਤੇ ਡਾਕਟਰੀ ਕੈਂਪ ਆਦਿ ਲਗਾਉਣੇ ਨਿਰੰਤਰ ਜਾਰੀ ਰਹਿਣਗੇ ਅਤੇ ਅਸੀਂ ਸੰਗਤਾਂ ਦੀ ਸੇਵਾ ਕਰਦੇ ਰਹਾਂਗੇ। ਇਸ ਮੌਕੇ ਉੱਘੇ ਪ੍ਰਧਾਨ ਮਧੂ ਵਰਮਾ, ਯੂਥ ਆਗੂ ਗੁਰਚਰਨ ਸਿੰਘ ਗੁਰੂ, ਕੁਲਬੀਰ ਪੱਪੂ, ਹਰਦੀਪ ਗੁਰੂ, ਤਜਿੰਦਰ ਸਿੰਘ ਸੈਣੀ, ਮਾਨ ਸਿੰਘ ਬਿੱਟੂ, ਦਰਸ਼ਨ ਸਿੰਘ ਚਾਨੀ, ਅਰਵਿੰਦਰ ਸਿੰਘ ਧੰਜਲ, ਭੁਪਿੰਦਰ ਸਿੰਘ ਹੂੰਝਣ , ਸੁਰਜੀਤ ਸਿੰਘ ਕਲਸੀ, ਸੁਖਪਾਲ ਸਿੰਘ ਬਿੱਟੂ, ਬਲਜੀਤ ਸਿੰਘ ਬਾਂਸਲ, ਕਰਮਜੀਤ ਪਨੇਸਰ, ਬਿੱਟੂ ਮਾਨ, ਸ਼ਵਤਾਰ ਸਿੰਘ ਦਿਓਸੀ, ਸਤਵੰਤ ਸਿੰਘ ਮਠਾਡ਼ੂ, ਜੱਗਾ ਸਿੰਘ , ਚਰਨਜੀਤ ਸਿੰਘ ਚੰਨੀ, ਗੁਰਜੀਤ ਕੌਰ, ਮਨਿੰਦਰ ਕੌਰ, ਰਾਜਵਿੰਦਰ ਕੌਰ, ਅਨੀਤਾ ਮਹਾਜਨ, ਅੰਮ੍ਰਿਤ ਕੌਰ, ਹਰਜੀਤ ਕੌਰ ਭੱਟੀ ਅਤੇ ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।