ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ, 12 ਅਪ੍ਰੈਲ (ਪ੍ਰਦੀਪ ਸ਼ਰਮਾ):ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਅੱਜ ਇਕ ਮੀਟਿੰਗ ਸੁਰਜੀਤਪੁਰਾ ਕੋਠੇ ਇੰਦਰ ਸਿੰਘ ਦੇ ਗੁਰੂਦੁਆਰਾ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਭਗਤਾ, ਜ਼ਿਲਾ ਖਜਾਨਚੀ ਕਰਮਜੀਤ ਜੇਈ, ਜ਼ਿਲਾ ਪ੍ਰੈਸ ਸਕੱਤਰ ਸੁਖਮੰਦਰ ਸਿੰਘ ਤੇ ਰਤੇਸ਼ ਕੁਮਾਰ ਦੀ ਹਾਜ਼ਰੀ ਦੌਰਾਨ ਸੁਰਜੀਤਪੁਰਾ ਕੋਠੇ ਇੰਦਰ ਸਿੰਘ ਇਕਾਈ ਦਾ ਗਠਨ ਕੀਤਾ ਗਿਆ।
ਇਸ ਮੌਕੇ ਪਹੁੰਚੇ ਹੋਏ ਜ਼ਿਲਾ ਕਮੇਟੀ ਆਗੂਆਂ ਵੱਲੋਂ ਕਿਸਾਨਾਂ ਨੂੰ ਜਥੇਬੰਦੀ ਦੀਆਂ ਲੋੜਾਂ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸੁਜੀਤਪੁਰਾ ਕੋਠੇ ਇੰਦਰ ਸਿੰਘ ਇਕਾਈ ਤੋਂ ਸਰਬਸੰਮਤੀ ਨਾਲ ਪਰਗਟ ਸਿੰਘ ਨੂੰ ਪ੍ਰਧਾਨ, ਰਘਵੀਰ ਸਿੰਘ ਨੂੰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਨੂੰ ਸੀ: ਮੀਤ ਪ੍ਰਧਾਨ, ਬਲਵੀਰ ਸਿੰਘ ਨੂੰ ਸਕੱਤਰ ਤੇ ਮੇਜਰ ਸਿੰਘ ਨੂੰ ਖਜਾਨਚੀ ਦੇ ਤੌਰ ਪਰ ਲਿਆ ਗਿਆ। ਇਸ ਦੌਰਾਨ ਸਾਰਜ ਸਿੰਘ, ਚੰਨਣ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਗੁਰਸਾਹਿਬ ਸਿੰਘ, ਸੁਖਪਾਲ ਸਿੰਘ, ਗੁਰਚਰਨ ਸਿੰਘ, ਬਿੰਦਰ ਸਿੰਘ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ।
1141300cookie-checkਬੀਕੇਯੂ ਕ੍ਰਾਂਤੀਕਾਰੀ ਵੱਲੋਂ ਸੁਰਜੀਤਪੁਰਾ ਚ ਇਕਾਈ ਦਾ ਗਠਨ