
ਲੁਧਿਆਣਾ,2 ਅਪ੍ਰੈਲ (ਵਿਨੇ ): “ਪਸਾਇਮਾ” – ਪੰਜਾਬ ਸਟੇਟ ਐਗਰੀਕਲਚਰ ਇੰਮਪਲੀਮੈੰਟ ਮੈਨੁਫੈਕਚੁਰਰ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਇੰਜੀਨੀਅਰਿੰਗ ਕਾਲਜ ਵਿੱਚ ਪ੍ਰਧਾਨ ਸੰਤੋਖ ਸਿੰਘ ਘੜਿਆਲ ਜੀ ਦੀ ਅਗਵਾਈ ਹੇਠ ਹੋਈ।
ਇਸ ਮੀਟਿੰਗ ਵਿੱਚ ਅੰਮਾ ਇੰਡੀਆ – ਆਲ ਇੰਡੀਆ ਐਗਰੀਕਲਚਰਲ ਮਸ਼ੀਨਰੀ ਮੈਨੂਫੈਕਚਰਰਜ਼ ਐਸੋਸੀਏਸ਼ਨ, ਡਾ: ਸੁਰਿੰਦਰ ਸਿੰਘ – ਟੈਕਨੀਕਲ ਸਲਾਹਕਾਰ ਅਤੇ ਸਰਬਜੀਤ ਸਿੰਘ ਪਨੇਸਰ (ਲੈਂਡਫੋਰਸ) ਜਨਰਲ ਸੇਕ੍ਰੇਟਰੀ ਅੰਮਾ ਇੰਡੀਆ ਖਾਸ ਤੌਰ ਤੇ ਆਏ ਤੇ ਆਉਣ ਵਾਲੀ ਅੰਮਾ ਇੰਡੀਆ ਦੀ ਅੰਨੁਅਲ ਜਨਰਲ ਮੀਟਿੰਗ ਬਾਰੇ ਪੰਜਾਬ ਐਸੋਸੀਏਸ਼ਨ ਨੂੰ ਆਉਣ ਲਈ ਸੱਦਾ ਦਿਤਾ ।ਮੈਂਬਰਾਂ ਨੇ ਪਿਛਲੀ ਸੀਆਰਐਮ ਸਕੀਮ ਬਾਰੇ ਚਰਚਾ ਕੀਤੀ ਅਤੇ ਆਉਣ ਵਾਲੀ ਸਕੀਮ ਲਈ ਪ੍ਰਤੀਨਿਧਤਾ ਵੀ ਦਿੱਤੀ।
ਡਾਕਟਰ ਬਲਦੇਵ ਡੋਗਰਾ ਜੋ ਬੀਤੇ ਦਿਨੀ ਖੇਤੀਬਾੜੀ ਕਾਲਜ, ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਡੀਨ ਬਣੇ ਹਨ, ਓਹਨਾ ਨੂੰ ਪਸਾਇਮਾ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਉਪਕਾਰ ਸਿੰਘ ਆਹੂਜਾ (ਪ੍ਰੈਸੀਡੈਂਟ CICU) ਨੇ ਲੁਧਿਆਣਾ ਵਿਖੇ ਲੱਗਣ ਜਾ ਰਹੀ 6 ਅਤੇ 7 ਅਪ੍ਰੈਲ ਨੂੰ ਰੈਡੀਸਨ ਬਲੂ ਹੋਟਲ ਵਿਖੇ ACMA ਪ੍ਰਦਰਸ਼ਨੀ ਸਬੰਧੀ ਸਾਰੇ ਮੇਮ੍ਬਰਾਂ ਨੂੰ ਜਾਣਕਾਰੀ ਦਿਤੀ।
ਡਾਕਟਰ ਵਿਸ਼ਾਲ ਬੈਕਟਰ , ਪ੍ਰੋਫ਼ੇਸਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ “ਪ੍ਰੋਸੈਸ ਕੋਰ ਕੰਪੀਟੈਂਸੀ” ਦੇ ਸਬੰਧ ਵਿੱਚ ਮੈਂਬਰਾਂ ਨੂੰ ਇੱਕ ਸੈਮੀਨਾਰ ਦਿੱਤਾ ਗਿਆ , ਜਿਸ ਵਿੱਚ ਮੇਮ੍ਬਰਾਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਸਥਿਤੀ ਵਿੱਚ ਆਪਣੇ ਕਾਰੋਬਾਰ ਨੂੰ ਕਿਵੇਂ ਵਧਾਉਣਾ ਚਾਹੀਦਾ ਹੈ।
ਇਸ ਮੀਟਿੰਗ ਵਿਥ ਸੰਤੋਖ ਸਿੰਘ ਘੜਿਆਲ (ਪ੍ਰਧਾਨ) ਬਲਦੇਵ ਸਿੰਘ ਹੂੰਜਣ (ਚੇਅਰਮੈਨ – ਸੰਸਥਾਗਤ) ਬਲਦੇਵ ਸਿੰਘ ਅਮਰ (ਚੇਅਰਮੈਨ) ਹਰਮੇਲ ਸਿੰਘ, ਆਦਵਿੰਦਰ ਸਿੰਘ ਅਮਰ , ਬਲਬੀਰ ਸਿੰਘ ਰਾਜਾ , ਰਾਜੇਸ਼ ਪੰਜੂ , ਤੇਜਿੰਦਰ ਸਿੰਘ, ਸਰਬਜੀਤ ਸਿੰਘ ਪਨੇਸਰ, ਉਪਕਾਰ ਸਿੰਘ ਅਹੂਜਾ, ਜਗਤਜੀਤ ਸਿੰਘ ਪਾਸੀ, ਪਰਮਜੀਤ ਸਿੰਘ “ਦਸ਼ਮੇਸ਼ ਮਲੇਰਕੋਟਲਾ”, ਦੀਪ ਧੰਜਲ, ਗੁਰਬਸਸ਼ ਸਿੰਘ ਧੀਰ, ਜਗਤਾਰ ਸਿੰਘ, ਸਾਹਿਲ ਢੀਂਗਰਾ, ਸੋਨੀ ਜਲੰਧਰ, ਮਨਪ੍ਰੀਤ ਕੰਬੋਜ , ਮਨਦੀਪ ਸਿੰਘ, ਸੰਜੇ ਧੀਮਾਨ , ਹੈਪੀ ਤਲਵੰਡੀ ਭਾਈ ਤੇ ਹੋਰ ਵੀ ਮੇਮ੍ਬਰ ਵੀ ਮੌਜੂਦ ਸਨ।