![]()

ਲੁਧਿਆਣਾ 6 ਜੂਨ ( ਸਿੰਗਲਾ ) : ਡੀ.ਐਮ.ਸੀ.ਅਸਪਤਾਲ ਵਲੋਂ ਪ੍ਰਭਾਕਰ ਗਾਰਡਨ ਅਤੇ ਨਰਸਰੀ ਜੋਸ਼ੀ ਨਗਰ ਵਿੱਖੇ ਇਕ ਫਰੀ ਹੈਲਥ ਅਵੈਰਨੈਸ ਕੈਂਪ ਲਗਾਇਆ ਗਿਆ,ਜਿਸ ਵਿੱਚ ਗਾਇਨੀ, ਮੈਡੀਸਨ,ਆਰਥੋਪੈਡਿਕ ਮਾਹਿਰ ਡਾਕਟਰ ਪੁੱਜੇ ।ਅੱਜ 150 ਦੇ ਕਰੀਬ ਜਰੁਰਤਮੰਦ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਲਿਆ।ਮਾਹਿਰ ਡਾਕਟਰਾਂ ਨੇ ਕੈਂਪ ਵਿੱਚ ਆਏ ਜਰੂਰਤਮੰਦ ਲੋਕਾਂ ਨੂੰ ਪੋਸ਼ਟਿਕ ਭੋਜਨ ਖਾਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜਿਵੇਂ ਹੀ ਕਿਸੇ ਬਿਮਾਰੀ ਬਾਰੇ ਸ਼ੱਕ ਹੋਵੇ ਤਾਂ ਉਸ ਸਮੇਂ ਹੀ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਇਆ ਜਾਵੇ।ਇਸ ਮੌਕੇ ਬੱਲਡ ਸ਼ੂਗਰ ਟੈਸਟ,ਈ.ਸੀ.ਜ਼ੀ ਅਤੇ ਬੱਲਡ ਪਰੈਸ਼ਰ ਦੇ ਚੈਕ-ਅੱਪ ਕੀਤੇ ਗਏ ਅਤੇ ਆਏ ਹੋਏ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ।ਹਲਕਾ ਵਿਧਾਇਕ ਰਾਕੇਸ਼ ਪਾਂਡੇ,ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ,ਕੌਂਸਲਰ ਮਹਾਰਾਜ ਸਿੰਘ ਰਾਜੀ, ਕੌਂਸਲਰ ਰਾਸ਼ੀ ਹੇਮਰਾਜ ਅਗਰਵਾਲ, ਜਨਰਲ ਸੱਕਤਰ ਜਿਲਾ ਕਾਂਗਰਸ ਐਡਵੋਕੇਟ ਅਜੈ ਅਰੋੜਾ ਅਤੇ ਹੋਰ ਉੱਚੇਚੇ ਤੌਰ ਤੇ ਪੁੱਜੇ।ਗਗਨੇਸ਼ ਪ੍ਰਭਾਕਰ ਨੇ ਡੀ.ਐਮ.ਸੀ.ਅਸਪਤਾਲ ਦੀ ਟੀਮ ਵਲੋਂ ਹੈਲਥ ਅਵੈਰਨੈਸ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਗਿਆ।