ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 17 ਮਾਰਚ (ਕੁਲਵਿੰਦਰ ਕੜਵਲ) : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਵਿਖੇ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਰਦੂਲਗੜ੍ਹ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ 2 ਰੋਜਾ ਟ੍ਰੇਨਿੰਗ ਬੀ.ਡੀ.ਪੀ.ਓ. ਬਲਾਕ ਸਰਦੂਲਗੜ੍ਹ ਦੇ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਆਂਗਣਵਾੜੀ ਵਰਕਰਾਂ ਅਤੇ ਪਿੰਡਾਂ ਦੀ ਆਸ਼ਾ ਨੂੰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਰਿਸੋਰਸ ਪਰਸਨਸ ਵੱਲੋਂ ਦਿੱਤੀ ਜਾ ਰਹੀ ਹੈ।
ਐਸ.ਆਈ ਆਰ.ਡੀ.ਮੋਹਾਲੀ ਤੋਂ ਮੰਗਲ ਸਿੰਘ ਅਤੇ ਉਰਮਿਲਾ ਦੇਵੀ ਵੱਲੋਂ ਪੰਚਾਇਤਾਂ ਅਤੇ ਹਾਜ਼ਰੀਨ ਨੂੰ 15 ਵੇਂ ਵਿੱਤ ਆਯੋਗ, ਪੰਚਾਇਤਾਂ ਦੇ ਫੰਡ ਔਨਲਾਈਨ ਬਾਰੇ, ਸਾਫ ਪਾਣੀ ਬਾਰੇ,ਆਲੇ ਦੁਆਲੇ ਦੀ ਸਾਫ ਸਫਾਈ, ਪੰਚਾਇਤ ਦੀ ਆਮਦਨੀ ਦੇ ਸਰੋਤ ਅਤੇ ਆਮਦਨੀ ਬਾਰੇ, ਬੁਨਿਆਦੀ ਢਾਂਚੇ ਸਬੰਧੀ ਵਿਸਥਾਰ ਪੂਰਵਕ ਦੱਸਿਆ ਜਾ ਰਿਹਾ ਹੈ। ਇਸ ਮੌਕੇ ਬਲਾਕ ਅਜੂਕੇਟਰ ਤਿਰਲੋਕ ਸਿੰਘ ਵੱਲੋਂ ਸਿਹਤ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਜਿਵੇੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ,ਤਪਦਿਕ ਦੇ ਮੁਫ਼ਤ ਇਲਾਜ, ਹੈਪਾਟਾਈਟਸ ਬੀ ਅਤੇ ਸੀ ਦੇ ਮੁਫ਼ਤ ਇਲਾਜ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਏਡਜ ਅਤੇ ਨਸ਼ਿਆਂ ਨੂੰ ਛੁਡਾਉਣ ਲਈ ਸਿਹਤ ਵਿਭਾਗ ਦੀਆਂ ਕੋਸ਼ਿਸਾ ਬਾਰੇ ਜਾਗਰੂਕ ਕੀਤਾ ਗਿਆ l ਇਸ ਮੌਕੇ ਸੁਪਰਡੈਂਟ ਰਾਕੇਸ਼ ਕੁਮਾਰ,ਪੰਚਾਇਤ ਅਫਸਰ ਹਰਦੀਪ ਸਿੰਘ ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com