ਮੇਲੇ ‘ਚ ਆਉਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਨੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਫ਼ਤ ਕਾਨੂੰਨੀ ਸੇਵਾਵਾਂ ਸਕੀਮਾਂ ਦਾ ਵੱਡੇ ਪੱਧਰ ‘ਤੇ ਉਠਾਇਆ ਲਾਭ
ਲੁਧਿਆਣਾ, 20 ਸਤੰਬਰ ( ਸਤ ਪਾਲ ਸੋਨੀ ) : ਮਿਤੀ 20,21 ਅਤੇ 22ਸਤੰਬਰ, 2018 ਨੂੰ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਕਿਸਾਨ ਮੇਲੇ ਦੇ ਦੌਰਾਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ,ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਦੀ ਦੇਖ ਰੇਖ ਹੇਠ ਲੀਗਲ ਲਿਟਰੇਸੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਲੀਗਲ ਲਿਟਰੇਸੀ ਕੈਂਪ ਦੇ ਦੌਰਾਨ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਤੋਂ ਕਿਸਾਨ ਮੇਲੇ ਦੇ ਦੌਰਾਨ ਆਉਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੋਹਾਲੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਫ਼ਤ ਕਾਨੂੰਨੀ ਸੇਵਾਵਾਂ ਸਕੀਮਾਂ ਦੇ ਵੱਡੇ ਪੱਧਰ ਤੇ ਪ੍ਰਚਾਰ ਹਿੱਤ ਪੰਫਲੇਟਸ ਵੰਡਵਾਏ ਗਏ ਅਤੇ ਇਨਾਂ ਸਕੀਮਾਂ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ।ਇਸ ਲੀਗਲ ਲਿਟਰੇਸੀ ਕੈਂਪ ਦੇ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਪੈਨਲ ਦੇ ਸੀਨੀਅਰ ਵਕੀਲਾਂ ਨਗਿੰਦਰ ਸਿੰਘ, ਮਨਪ੍ਰਿੰਦਰ ਸਿੰਘ, ਮੈਡਮ ਰਮਾ ਬਜਾਜ, ਮੈਡਮ ਅਮਨਦੀਪ ਕੌਰ, ਮਨਿੰਦਰ ਖਾਰਾ ਅਤੇ ਪ੍ਰਦੀਪ ਕਪੂਰ ਅਤੇ ਪੈਰਾ ਲੀਗਲ ਵੰਲਟੀਅਰਾਂ ਅਮਰਜੋਤ ਸਿੰਘ, ਮਨਿੰਦਰ ਕੌਰ, ਤੇਜ਼ਪਾਲ ਸਿੰਘ ਅਤੇ ਪ੍ਰਿੰਸ ਕੁਮਾਰ ਦੀਆਂ ਵਿਸ਼ੇਸ਼ ਡਿਉਟੀਆਂ ਲਗਾਈਆ।
ਇਸ ਮੌਕੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਮੇਲੇ ਵਿੱਚ ਆਏ ਕਿਸਾਨਾਂ ਅਤੇ ਆਮ ਲੋਕਾ ਦੀ ਮੁਸ਼ਕਲਾਂ ਬਾਰੇ ਸੁਣਿਆ ਅਤੇ ਕਾਨੂੰਨੀ ਪ੍ਰਣਾਲੀ ਰਾਹੀਂ ਉਨਾਂ ਮੁਸ਼ਕਲਾਂ ਦੇ ਹੱਲ ਵੀ ਦੱਸੇ। ਇਸ ਲੀਗਲ ਲਿਟਰੇਸੀ ਕੈਂਪ ਦੇ ਦੌਰਾਨ ਲਗਭਗ 1000 ਤੋਂ ਵੱਧ ਕਿਸਾਨਾਂ ਅਤੇ ਆਮ ਲੋਕਾਂ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਵੱਲੋਂ ਚਲਾਈਆਂ ਜਾ ਰਾਹੀਂਆਂ ਲੀਗਲ ਏਡ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਕਿ ਸਮਾਜ ਦੇ ਜਿਹਡ਼ੇ ਵਰਗ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜੋਰ ਹਨ ਉਨਾਂ ਨੂੰ ਲੋਡ਼ ਪੈਣ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਉਨਾਂ ਨੇ ਕਾਨੂੰਨੀ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ/ਬੇਗਾਰ ਦੇ ਮਾਰੇ/ਮਾਨਸਿਕ ਰੋਗੀ/ਅੰਗਹੀਣ/ਕਿਸੇ ਮੁਸੀਬਤ ਦੇ ਮਾਰੇ /ਖੇਤ ਜਾਂ ਕਾਰਖਾਨੇ ਵਿੱਚ ਕੰਮ ਕਰਦੇ ਮਜ਼ਦੂਰ ਜਾਂ ਜਿਹਡ਼ੇ ਵਿਅਕਤੀਆਂ ਦੀ ਸਲਾਨਾ ਆਮਦਨ ਤਿੰਨ ਲੱਖ ਤੋਂ ਘੱਟ ਹੈ ਜਾਂ ਇਸਤਰੀ ਅਤੇ ਬੱਚੇ ਮੁਫਤ ਕਾਨੂੰਨੀ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ- ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਲੁਧਿਆਣਾ ਦੁਆਰਾ ਕਿਸਾਨਾਂ ਨੂੰ ਮਿਤੀ 8 ਦਸੰਬਰ, 2018ਨੂੰ ਆਯੋਜਿਤ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ।