ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 1ਅਕਤੂਬਰ , (ਪ੍ਰਦੀਪ ਸ਼ਰਮਾ): ਪੰਜਾਬ ਦੇ ਸਿਆਸੀ ਹਾਲਾਤ ਅਸਥਿਰ ਹੋ ਰਹੇ ਨੇ ਰਾਜ ਕਰ ਰਹੀ ਕਾਂਗਰਸ ਦੀ ਪੰਜਾਬ ਸਰਕਾਰ ਆਪਣੇ ਅੰਦਰੂਨੀ ਕਾਟੋ ਕਲੇਸ ਵਿੱਚ ਉਲਝ ਕੇ ਰਹਿ ਗਈ ਤੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋ ਲਾਭੇ ਕਰਨ ਤੋ ਬਾਅਦ ਨਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਸੈਕੜੇ ਚਣੌਤੀਆਂ ਮੂੰਹ ਅੱਡੀ ਖੜੀਆ ਨੇ ਇਸ ਬਦਲਵੇਂ ਰਾਜ ਪ੍ਰਬੰਧ ਤੇ ਨਜਰ ਰੱਖਦਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਦਿੱਲੀ ਨੇ ਪੰਜਾਬ ਵਿੱਚ ਆਪਣੀ ਫੇਰੀ ਦੌਰਾਨ ਜਿਥੇ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਤੁਰੰਤ ਪੰਜ ਮੰਗਾਂ ਪੂਰੀਆ ਕਰਨ ਲਈ ਕਿਹਾ ਉੱਥੇ ਆਮ ਆਦਮੀ ਪਾਰਟੀ ਨੇ ਸਿਹਤ ਗਰੰਟੀ ਯੋਜਨਾ ਦਾ ਆਗਾਜ ਕੀਤਾ ਹੈ।
ਆਮ ਆਦਮੀ ਪਾਰਟੀ ਨੇ ਘੇਰੀ ਪੰਜਾਬ ਸਰਕਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਤੁਰੰਤ ਕਾਰਵਾਈ ਕਰਦਿਆਂ ਜਿਸ ਤਰੀਕੇ ਨਾਲ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਾਈਕਮਾਂਡ ਨੇ ਲਾਹਿਆ ਉਸੇ ਤਰ੍ਹਾਂ ਦਾਗੀ ਮੰਤਰੀਆਂ, ਵਿਧਾਇਕਾਂ ਅਤੇ ਅਫਸਰਾਂ ਨੂੰ ਤੁਰੰਤ ਹਟਾਵੇ, ਬਰਗਾੜੀ ਕਾਂਡ ਦੇ ਮਾਸਟਰਮਾਈਡ ਨੂੰ ਗ੍ਰਿਫਤਾਰ ਕੀਤਾ ਜਾਵੇ, ਬਿਜਲੀ ਸਮਝੌਤੇ ਰੱਦ ਕਰੇ ਅਤੇ ਚੋਣਾਂ ਤੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰੇ ਜਾਣ।
ਲੋਕਾ ਦੀਆਂ ਪੰਜ ਮੰਗਾਂ ਪੂਰੀਆ ਕਰੋ
ਇਸ ਤੋ ਇਲਾਵਾ ਬਲਕਾਰ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਸਿਹਤ ਨੂੰ ਲੈਕੇ ਦਿੱਤੀ ਗਰੰਟੀ ਸਬੰਧੀ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਦੇ ਹਰ ਇਕ ਇਨਸਾਨ ਨੂੰ ਮੁਫਤ ਅਤੇ ਵਧੀਆ ਇਲਾਜ ਮਿਲੇਗਾ, ਸਾਰੀਆਂ ਦਵਾਈਆਂ ਸਾਰੇ ਟੈਸਟ, ਸਾਰਾ ਇਲਾਜ ਅਤੇ ਅਪ੍ਰੇਸ਼ਨ ਮੁਫਤ ਹੋਵੇਗਾ। ਹਰ ਪੰਜਾਬੀ ਨੂੰ ਮਿਲੇਗਾ ਹੈਲਥ ਕਾਰਡ ਅਤੇ ਮਿਲੇਗਾ ਮੁਫਤ ਇਲਾਜ, ਪੰਜਾਬ ਵਿੱਚ 16000 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਪੁਰਾਣੇ ਹਸਪਤਾਲਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਉੱਚ ਪੱਧਰੀ ਨਵੇਂ ਹਸਪਤਾਲ ਬਣਾਏ ਜਾਣਗੇ ਅਤੇ ਸੜਕ ਹਾਦਸੇ ਦੌਰਾਨ ਪੀੜਤਾਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਇਹ ਸਿਹਤ ਸਬੰਧੀ ਗਰੰਟੀ ਯੋਜਨਾ ਹਲਕੇ ਵਿੱਚ ਬਿਜਲੀ ਸਬੰਧੀ ਗਰੰਟੀ ਯੋਜਨਾ ਵਾਗੂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ।ਆਪ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਰਾਮਪੁਰਾ ਫੂਲ ਹਲਕੇ ਵਿੱਚ ਪਹਿਲਾਂ ਬਿਜਲੀ ਗਰੰਟੀ ਯੋਜਨਾ ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ ਹੁਣ ਅਸੀ ਸਿਹਤ ਗਰੰਟੀ ਸਬੰਧੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਘਰ ਘਰ ਲੈਕੇ ਜਾਵਾਂਗੇ।
847020cookie-checkਆਮ ਆਦਮੀ ਪਾਰਟੀ ਦੀ ਸਿਹਤ ਗਰੰਟੀ ਯੋਜਨਾ ਸਬੰਧੀ ਹਲਕਾ ਵਾਸੀਆਂ ਨੂੰ ਕਰਾਂਗੇ ਜਾਗਰੂਕ : ਬਲਕਾਰ ਸਿੱਧੂ