ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 20 ਅਕਤੂਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਤੇ ਸਥਿਤ ਕਲਗੀਧਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਰਨਾਲਾ ਸਾਈਡ ਤੋਂ ਆ ਰਹੇ ਅਣਪਛਾਤੇ ਘੋੜਾ ਟਰਾਲਾ ਨੌਜਵਾਨ ਨੂੰ ਕੁਚਲ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਡੇ ਕੰਟਰੋਲ ਰੂਮ ਨੂੰ ਸੁਚਨਾ ਮਿਲੀ ਕਿ ਐਕਸੀਡੈਂਟ ਵਿੱਚ ਇੱਕ ਨੋਜਵਾਨ ਦੀ ਮੌਤ ਹੋ ਗਈ ਹੈ ਬਿਨਾਂ ਕਿਸੇ ਦੇਰੀ ਤੋਂ ਸਹਾਰਾ ਦੇ ਵਾਇਸ ਪ੍ਰਧਾਨ ਸੁਖਦੇਵ ਸਿੰਘ ਅਤੇ ਜਗਤਾਰ ਸਿੰਘ ਤਾਰੀ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾਂ ਸਥਾਨ ਤੇ ਪਹੁੰਚੇ। ਥਾਣਾ ਸਿਟੀ ਰਾਮਪੁਰਾ ਪੁਲਿਸ ਦੀ ਮੌਜੁਦਗੀ ਵਿੱਚ ਮ੍ਰਿਤਕ ਨੋਜਵਾਨ ਦੀ ਤਲਾਸ਼ੀ ਉਪਰੰਤ ਕੋਈ ਆਈ.ਡੀ ਪਰੂਫ਼ ਨਹੀਂ ਮਿਲਿਆ ਮ੍ਰਿਤਕ ਦੀ ਪਹਿਚਾਣ ਕੱਪੜਿਆਂ ਤੋਂ ਹੋ ਸਕਦੀ ਹੈ। ਇਸ ਨੋਜਵਾਨ ਦੇ ਨੀਲੇ ਰੰਗ ਦੀ ਲੋਅਰ, ਮੇਂਹਦੀ ਰੰਗ ਦੀ ਨਿੱਕਰ ਤੇ ਚੱਪਲਾਂ ਪਹਿਨੀਆਂ ਹੋਈਆਂ ਹਨ। ਉਸ ਦੀ ਸੱਜੀ ਬਾਂਹ ਤੇ ਬਾਜ ਦਾ ਟੈਟੂ ਛਪਿਆ ਹੋਇਆ ਹੈ। ਮ੍ਰਿਤਕ ਦੀ ਉਮਰ ਲਗਭਗ 30 ਸਾਲ ਦੇ ਕਰੀਬ ਜਾਪਦੀ ਹੈ ਮ੍ਰਿਤਕ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੇ ਸ਼ਨਾਖਤ ਲਈ ਰੱਖਿਆ ਗਿਆ ਹੈ।
877330cookie-checkਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਕੇ ਤੇ ਮੌਤ